Archive for the 'Uncategorized' Category

ਗਿਆਨੀ ਗੁਰਦਿੱਤ ਸਿੰਘ ਦੀਆਂ ਯਾਦਾਂ

Tuesday, January 17th, 2017

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

Giani Gurdit Singh ji left us 10 years ago this day. Sardar Tarlochan Singh, a former Member of Parliament, is an old associate of Giani Gurdit Singh ji. They go way back. His article was published in Punjabi Tribune today.

ਗਿਆਨੀ ਗੁਰਦਿੱਤ ਸਿੰਘ ਦੀਆਂ ਯਾਦਾਂ
ਤਰਲੋਚਨ ਸਿੰਘ
ਸਾਲ 1952 ਵਿੱਚ ਭਾਰਤ ਦੀਆਂ ਆਮ ਚੋਣਾਂ ਹੋਈਆਂ। ਉਸ ਸਮੇਂ ਪੈਪਸੂ ਵੱਖਰੀ ਸਟੇਟ ਸੀ ਤੇ ਪਟਿਆਲਾ ਉਸ ਦੀ ਰਾਜਧਾਨੀ ਸੀ। ਮੈਂ ਕਾਲਜ ਪੜ੍ਹਦਾ ਸੀ। ਮੇਰੀ ਆਰੰਭ ਤੋਂ ਹੀ ਸਿਆਸਤ ਵਿੱਚ ਰੁਚੀ ਸੀ। ਮੈਂ ਦੇਖਿਆ ਕਿ ਇੱਕ ਪੰਜਾਬ ਅਖ਼ਬਾਰ ‘ਰੋਜ਼ਾਨਾ ਪ੍ਰਕਾਸ਼’ ਦੀ ਉਸ ਸਮੇਂ ਚਰਚਾ ਸੀ। ਮੇਰੇ ਕਾਲਜ ਜਾਣ ਦੇ ਰਸਤੇ ਵਿੱਚ ਨਹਿਰ ਦੇ ਕਿਨਾਰੇ ਇਸ ਦਾ ਦਫ਼ਤਰ ਸੀ। ਮੈਂ ਉੱਥੇ ਜਾ ਕੇ ਦੇਖਿਆ ਕਿ ਇੱਕ ਹਾਲ ਕਮਰੇ ਵਿੱਚ ਮਸ਼ੀਨਾਂ ਲੱਗੀਆਂ ਹਨ, ਆਟੋਮੈਟਿਕ ਛਪਾਈ ਹੋ ਰਹੀ ਹੈ। ਦਫ਼ਤਰ ਵਿੱਚ ਮੇਰੀ ਪਹਿਲੀ ਮੁਲਾਕਾਤ ਹੋਈ ਤੇ ਪਤਾ ਲੱਗਿਆ ਗਿਆਨੀ ਗੁਰਦਿੱਤ ਸਿੰਘ, ਜੋ ਇੱਕ ਨੌਜਵਾਨ ਤੇ ਪਤਲਾ-ਦੁਬਲਾ ਵਿਅਕਤੀ ਸੀ, ਉਸ ਦਾ ਐਡੀਟਰ ਹੈ। ਮੈਂ ਹਰ ਰੋਜ਼ ਉੱਥੇ ਜਾਣ ਲੱਗ ਪਿਆ ਅਤੇ ਮੇਰੀ ਗਿਆਨੀ ਜੀ ਨਾਲ ਨੇੜਤਾ ਹੋ ਗਈ। ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਸਨ ਤੇ ਉਹ ਗਿਆਨੀ ਗੁਰਦਿੱਤ ਸਿੰਘ ਦੇ ਕਦਰਦਾਨ ਸਨ। ਮੈਨੂੰ ਪਤਾ ਲੱਗਿਆ ਕਿ ਗਿਆਨੀ ਗੁਰਦਿੱਤ ਸਿੰਘ ਦੀ ਇੱਕ ਵਿਦਵਾਨ ਵਜੋਂ ਪਛਾਣ ਭਾਈ ਰਣਧੀਰ ਸਿੰਘ ਜੀ ਨੇ ਅਤੇ ਫਿਰ ਸਰਦਾਰ ਰਾੜੇਵਾਲਾ ਨੇ ਕੀਤੀ ਸੀ। ਸਭ ਤੋਂ ਪਹਿਲਾਂ ਗਿਆਨੀ ਜੀ ਰਾਗਮਾਲਾ ਦੇ ਵਿਵਾਦ ਤੋਂ ਉੱਭਰੇ ਸਨ। ਉਨ੍ਹਾਂ ਸਾਬਤ ਕੀਤਾ ਕਿ ਇਹ ਆਦਿ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹੈ। ਛੋਟੀ ਉਮਰ ਵਿੱਚ ਉਨ੍ਹਾਂ ਦੀ ਇਹ ਖੋਜ ਇੱਕ ਅਚੰਭਾ ਸੀ। ਇਹ ਖੋਜ ਪਿੱਛੋਂ ਗਿਆਨੀ ਜੀ ਦੀ ਪ੍ਰਸਿੱਧ ਪੁਸਤਕ ‘ਮੁੰਦਾਵਣੀ’ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਈ ਸੀ। ‘ਮੁੰਦਾਵਣੀ’ ਦੇ ਵਿਰੋਧ ਕਾਰਨ ਕਈ ਵਾਰ ਗਿਆਨੀ ਜੀ ਨੂੰ ਵਿਰੋਧ ਵੀ ਝੱਲਣਾ ਪਿਆ। ਪੈਪਸੂ ਦੀਆਂ ਚੋਣਾਂ ਵਿੱਚ ਰਾੜੇਵਾਲਾ ਜਿੱਤ ਗਏ। ਅਖ਼ਬਾਰ ਬੜਾ ਕਾਮਯਾਬ ਹੋ ਗਿਆ। ਉੱਚ ਕੋਟੀ ਦੇ ਪੰਜਾਬੀ ਪੱਤਰਕਾਰ ਸੂਬਾ ਸਿੰਘ, ਪ੍ਰਕਾਸ਼ ਸਿੰਘ ਨੇਕੀ, ਕਰਮ ਸਿੰਘ ਜ਼ਖ਼ਮੀ, ਸਤਪਾਲ ਤੇ ਕਈ ਹੋਰ ਇਸ ਅਖ਼ਬਾਰ ਨਾਲ ਜੁੜੇ ਰਹੇ। ਸਰਦਾਰ ਰਾੜੇਵਾਲਾ ਨਾਲ ਸਾਂਝ ਸਦਕਾ ਗਿਆਨੀ ਗੁਰਦਿੱਤ ਸਿੰਘ 1956 ਵਿੱਚ ਐਮ.ਐਲ.ਸੀ. ਬਣ ਕੇ ਪੰਜਾਬ ਵਿਧਾਨ ਕੌਂਸਲ ਦੇ ਛੇ ਸਾਲ ਮੈਂਬਰ ਰਹੇ। ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨਾਲ ਵੀ ਉਨ੍ਹਾਂ ਦੀ ਨੇੜਤਾ ਰਹੀ।
ਗਿਆਨੀ ਗੁਰਦਿੱਤ ਸਿੰਘ ਦੇ ਦੋ ਰੂਪ ਮੈਂ ਦੇਖੇ: ਇੱਕ ਧਾਰਮਿਕ ਖੋਜੀ ਅਤੇ ਦੂਜਾ ਸਾਹਿਤਕਾਰ। ਇਨ੍ਹਾਂ ਦੋਵਾਂ ਵਿੱਚ ਹੀ ਉਨ੍ਹਾਂ ਨੇ ਸਿਖ਼ਰ ਦੀ ਸ਼ੋਹਰਤ ਕਮਾਈ ਸੀ। ਸਿੱਖ ਧਰਮ ਦੀ ਖੋਜ ਲਈ ਉਨ੍ਹਾਂ ਨੇ ਸਾਰਾ ਜੀਵਨ ਲਾਇਆ। ਪਟਿਆਲੇ ਵਿੱਚ ਜਿੰਨੇ ਸਿੱਖ ਵਿਦਵਾਨ ਤੇ ਲਿਖਾਰੀ ਇਕੱਠੇ ਹੋਏ; ਉਹ ਗਿਆਨੀ ਜੀ ਦੀ ਸਲਾਹ ’ਤੇ ਸਰਦਾਰ ਰਾੜੇਵਾਲਾ ਨੇ ਕੀਤੇ ਸਨ। ਪ੍ਰਿੰਸੀਪਲ ਤੇਜਾ ਸਿੰਘ ਨੂੰ ਮਹਿੰਦਰਾ ਕਾਲਜ ਵਿੱਚ ਉਨ੍ਹਾਂ ਲਿਆਂਦਾ ਤੇ ਉਨ੍ਹਾਂ ਨਾਲ ਸਾਂਝ ਪਾਈ। ਬਾਬਾ ਮੋਹਨ ਜੀ ਦੀਆਂ ਸੈਂਚੀਆਂ ਦੀ ਖੋਜ ਕੀਤੀ। ਗਿਆਨੀ ਜੀ ਨੇ ਸਾਰੇ ਭਗਤਾਂ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਦੇ ਡੇਰਿਆਂ ’ਤੇ ਜਾ ਕੇ ਖੋਜ ਕੀਤੀ। ਇਹ ਉਨ੍ਹਾਂ ਦਾ ਸਭ ਤੋਂ ਵੱਡਾ ਸ਼ਾਹਕਾਰ ਸੀ। ਪਹਿਲੀ ਵਾਰ ਭਗਤਾਂ ਦੇ ਜੀਵਨ ਅਤੇ ਬਾਣੀ ਕਿਵੇਂ ਅੰਮ੍ਰਿਤਸਾਰ ਪੁੱਜੀ, ਬਾਰੇ ਕਿਤਾਬਾਂ ਲਿਖੀਆਂ। ਸਿੱਖ ਕੌਮ ਨੂੰ ਉਨ੍ਹਾਂ ਦੀ ਇਹ ਅਦੁੱਤੀ ਦੇਣ ਸਦੀਵੀ ਹੈ। ‘ਮੇਰਾ ਪਿੰਡ’ ਕਿਤਾਬ ਨੇ ਤਾਂ ਤਰਥੱਲੀ ਮਚਾ ਦਿੱਤੀ। ਇਸ ਕਿਤਾਬ ਨੂੰ ਪੜ੍ਹ ਕੇ ਪਰਤਾਪ ਸਿੰਘ ਕੈਰੋਂ ਨੇ ਗਿਆਨੀ ਜੀ ਨੂੰ ਜੱਫੀ ਵਿੱਚ ਲੈ ਲਿਆ। ਇਸ ਕਿਤਾਬ ਨੂੰ ਕਾਲਜ ਸਿਲੇਬਸ ਵਿੱਚ ਲਾ ਦਿੱਤਾ। ਇਸ ਕਿਤਾਬ ਨੂੰ ਅਨੇਕਾਂ ਇਨਾਮ ਮਿਲੇ। ਪੰਜਾਬੀ ਸੱਭਿਆਚਾਰ ਦਾ ਇਹੋ-ਜਿਹਾ ਵਰਨਣ ਹਾਲੇ ਤਕ ਵੀ ਨਜ਼ਰ ਨਹੀਂ ਆਇਆ। ਗਿਆਨੀ ਗੁਰਦਿੱਤ ਸਿੰਘ ਨੇ ਲੋਕ ਸਭਾ ਦੇ ਸਾਬਕਾ ਸਪੀਕਰ ਹੁਕਮ ਸਿੰਘ ਨਾਲ ਮਿਲ ਕੇ ਸਿੰਘ ਸਭਾ ਸ਼ਤਾਬਦੀ ਕਮੇਟੀ ਦੀ ਸਥਾਪਨਾ ਕੀਤੀ। ਸਿੰਘ ਸਭਾ ਲਹਿਰ ’ਤੇ ਕੰਮ ਕੀਤਾ। ਚੰਡੀਗੜ੍ਹ ਵਿੱਚ ਸਿੰਘ ਸਭਾ ਦੀ ਆਲੀਸ਼ਾਨ ਬਿਲਡਿੰਗ ਬਣਵਾਈ। ਦਿੱਲੀ ਵਿੱਚ ਗੁਰੂ ਗ੍ਰੰਥ ਭਵਨ ਬਣਵਾਇਆ ਜੋ ਹਜ਼ਾਰਾਂ ਗ਼ਰੀਬ ਬੱਚਿਆਂ ਨੂੰ ਰੁਜ਼ਗਾਰ ਦੇ ਚੁੱਕਾ ਹੈ। ਗਿਆਨੀ ਜੀ ਅਣਥੱਕ ਸਨ, ਉਹ ਕਦੇ ਵਿਹਲੇ ਨਹੀਂ ਸੀ ਬੈਠੇ। ਹਰ ਸਮੇਂ ਖੋਜ ਤੇ ਲਿਖਣ ਵਿੱਚ ਜੁਟੇ ਰਹਿੰਦੇ ਸਨ। ਉਨ੍ਹਾਂ ਦਰਜਨਾਂ ਕਿਤਾਬਾਂ ਲਿਖੀਆਂ। ਕਵਿਤਾ ਵੀ ਲਿਖੀ। ਸਾਰੀ ਉਮਰ ਸਾਦਗੀ ਨੂੰ ਕਾਇਮ ਰੱਖਿਆ। ਉਨ੍ਹਾਂ ਦੀ ਪਤਨੀ ਡਾ. ਇੰਦਰਜੀਤ ਕੌਰ, ਪੰਜਾਬੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਬਣੀ।
tarlochan singhਗਿਆਨੀ ਜੀ ਦੀ ਨੇੜਤਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨਾਲ ਵੀ ਸੀ। ਉਹ ਵੀ ਇਨ੍ਹਾਂ ਦੇ ਕਦਰਦਾਨ ਸਨ। ਗਿਆਨੀ ਗੁਰਦਿੱਤ ਸਿੰਘ ਅਖ਼ੀਰ ਤਕ ‘ਪ੍ਰਕਾਸ਼’ ਅਖ਼ਬਾਰ ਛਾਪਦੇ ਰਹੇ। ਉਹ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਕਮੇਟੀ ਦੇ ਸਲਾਹਕਾਰ ਵੀ ਸਨ। ਹਰ ਸਮੇਂ ਸਿੱਖੀ ਖ਼ਾਤਿਰ ਉਹ ਹਾਜ਼ਰ ਰਹੇ। ਉਹ ਦੇਸ਼-ਵਿਦੇਸ਼ਾਂ ਵਿੱਚ ਲੈਕਚਰ ਕਰਨ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਲਈ ਉਨ੍ਹਾਂ ਇੱਕ ਮਿਸ਼ਨਰੀ ਵਜੋਂ ਕੰਮ ਕੀਤਾ। ਅੱਜ ਦੇ ਯੁੱਗ ਵਿੱਚ ਖੋਜ ਕਾਰਜ ਘਟ ਗਿਆ ਹੈ। ਅੱਜ ਲੋੜ ਹੈ ਕਿ ਗਿਆਨੀ ਜੀ ਦੇ ਕੀਤੇ ਕੰਮਾਂ ’ਤੇ ਸਾਰੇ ਕਾਲਜ ਵਿਦਿਆਰਥੀ ਧਿਆਨ ਦੇਣ ਤੇ ਸੇਧ ਲੈਣ। ਗਿਆਨੀ ਗੁਰਦਿੱਤ ਸਿੰਘ ਦੀ ਕੌਮ ਅਤੇ ਸਾਹਿਤ ਨੂੰ ਦੇਣ ਕਦੇ ਭੁਲਾਈ ਨਹੀਂ ਜਾ ਸਕਦੀ।
*ਲੇਖਕ ਸਾਬਕਾ ਐਮ.ਪੀ. ਹੈ।

ਗਿਆਨੀ ਗੁਰਦਿੱਤ ਸਿੰਘ ਨੂੰ ਯਾਦ ਕਰਦਿਆਂ

Sunday, February 24th, 2013

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

February 24 marks the birth anniversary of Giani Gurdit Singh ji. He would have been 90 this year. A pioneer journalist, an accomplished author, an interpreter of religious scriptures, a reformist and in institution builder, Giani Gurdit Singh was truly a great soul.
We miss him even as we continue his work. On his anniversary, we remembered him, talked about him and Prof Nav Sangeet Singh wrote the following article, which was published in the Punjabi Tribune.

ਆਧੁਨਿਕ ਪੰਜਾਬੀ ਵਾਰਤਕ ਦਾ ਮੂੰਹ-ਮੱਥਾ ਸਜਾਉਣ, ਸੰਵਾਰਨ ਤੇ ਸ਼ਿੰਗਾਰਨ ਵਿੱਚ ‘ਮੇਰਾ ਪਿੰਡ’ ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਨੂੰ ਇਕ ਸਫ਼ਲ ਵਾਰਤਕਕਾਰ ਦੇ ਨਾਲ-ਨਾਲ ਜੀਵਨੀਕਾਰ, ਸਿੱਖ ਇਤਿਹਾਸ ਦਾ ਸਕਾਲਰ, ਗੁਰਬਾਣੀ ਦਾ ਵਿਆਖਿਆਕਾਰ ਅਤੇ ਸਫ਼ਲ ਸੰਪਾਦਕ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 24 ਫਰਵਰੀ 1923 ਈ. ਨੂੰ ਸ੍ਰੀ ਹੀਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ ਵਿਖੇ ਹੋਇਆ।
ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ 1944-45 ਵਿੱਚ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਬੀਬੀ ਇੰਦਰਜੀਤ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਨ੍ਹਾਂ ਦੇ ਘਰ ਦੋ ਲੜਕੇ ਰੂਪਿੰਦਰ ਸਿੰਘ (1960) ਅਤੇ ਰਵੀਇੰਦਰ ਸਿੰਘ (1961) ਪੈਦਾ ਹੋਏ। ਸ਼ਾਇਦ ਬਹੁਤੇ ਪਾਠਕਾਂ ਨੂੰ ਪਤਾ ਨਾ ਹੋਵੇ ਕਿ ਸ੍ਰੀਮਤੀ ਇੰਦਰਜੀਤ ਕੌਰ ਸੱਤਰਵਿਆਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ ਅਤੇ ਉਹ ਯੂਨੀਵਰਸਿਟੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਪਹਿਲੇ ਅਤੇ ਇਕਲੌਤੇ ਮਹਿਲਾ ਵੀ.ਸੀ. ਸਨ।
ਗਿਆਨੀ ਜੀ ਨੇ ਸਾਰੀ ਉਮਰ ਪੱਤਰਕਾਰੀ ਅਤੇ ਸਾਹਿਤ-ਰਚਨਾ ਹੀ ਕੀਤੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:
* ਕਵਿਤਾ: ਅਛੋਹ ਸਿਖਰਾਂ (1950), ਭਾਵਾਂ ਦੇ ਦੇਸ਼ (1952)।
* ਖੋਜ ਅਤੇ ਆਲੋਚਨਾ: ਰਾਗ ਮਾਲਾ ਦੀ ਅਸਲੀਅਤ (1946), ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ, ਭੱਟ ਤੇ ਉਨ੍ਹਾਂ ਦੀ ਰਚਨਾ (1960)।
* ਵਾਰਤਕ: ਮੇਰਾ ਪਿੰਡ (1961, 63, 74, 81, 95, ਇਸ ਪੁਸਤਕ ਦਾ ਹਿੰਦੀ ਅਨੁਵਾਦ ਵੀ ਛਪਿਆ), ਤਿੱਥ ਤਿਉਹਾਰ, ਮੇਰੇ ਪਿੰਡ ਦਾ ਜੀਵਨ।
* ਜੀਵਨੀ: ਭਾਈ ਲਾਲੋ ਦਰਸ਼ਨ (1987), ਸਿੱਖ ਮਹਾਂਪੁਰਸ਼, ਸੰਖੇਪ ਜੀਵਨੀਆਂ (ਭਾਈ ਦਿੱਤ ਸਿੰਘ, ਰਾਗੀ ਹੀਰਾ ਸਿੰਘ, ਭਾਈ ਰਣਧੀਰ ਸਿੰਘ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ, ਅਕਾਲੀ ਕੌਰ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰਿੰ. ਤੇਜਾ ਸਿੰਘ, ਭਾਈ ਜਵਾਹਰ ਸਿੰਘ ਕਪੂਰ, ਸੰਤ ਹਰਚੰਦ ਸਿੰਘ ਲੌਂਗੋਵਾਲ, ਗਿਆਨ ਸਿੰਘ ਰਾੜੇਵਾਲ, ਸ. ਹੁਕਮ ਸਿੰਘ, ਮਹਾਰਾਜਾ ਅਸ਼ੋਕ, ਮਹਾਤਮਾ ਬੁੱਧ, ਕਿੱਕਰ ਸਿੰਘ ਪਹਿਲਵਾਨ)।
* ਸੱਭਿਆਚਾਰ ਤੇ ਇਤਿਹਾਸ: ਸਿੰਘ ਸਭਾ ਲਹਿਰ ਦੀ ਦੇਣ, ਪੰਜਾਬ ਦੇ ਤਖ਼ਤਾਂ ਦਾ ਇਤਿਹਾਸ (1965), ਪੰਜਾਬੀ ਸੱਭਿਆਚਾਰ (1987)।
* ਧਰਮ ਤੇ ਫ਼ਲਸਫਾ: ਜੀਵਨ ਦਾ ਉਸਰੱਈਆ—ਸ੍ਰੀ ਗੁਰੂ ਨਾਨਕ ਦੇਵ ਜੀ (1947), ਸਿੱਖ ਧਾਮ ਤੇ ਸਿੱਖ ਗੁਰਦੁਆਰੇ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ (1990)।
* ਸੰਪਾਦਨ: ਅਮਰਨਾਮਾ (1950), ਲੋਕ ਕਹਾਣੀਆਂ (ਤਿੰਨ ਜਿਲਦਾਂ, 1977; ਤਿੰਨੇ ਜਿਲਦਾਂ ਸੰਮਿਲਿਤ ਰੂਪ ਵਿੱਚ 1987)।
‘ਮੇਰਾ ਪਿੰਡ’ ਪੁਸਤਕ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਕੋਸ਼ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਇਹ ਪੁਸਤਕ ‘ਕਲਾਸਿਕ’ ਹੋਣ ਦਾ ਦਰਜਾ ਰੱਖਦੀ ਹੈ। ਪੰਜਾਬੀ ਸੱਭਿਅਤਾ ਤੇ ਸੰਸਕ੍ਰਿਤੀ ਦਾ ਜੋ ਭਰਪੂਰ ਚਿੱਤਰ ਇਸ ਵਿੱਚ ਮਿਲਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਇਸ ਵਿੱਚ ਲੇਖਕ ਦਾ ਲਿਖਣ ਢੰਗ, ਮੁਹਾਵਰੇਦਾਰ ਬੋਲੀ ਅਤੇ ਲੋਕ-ਅਖ਼ੌਤਾਂ ਦਾ ਭਰਪੂਰ ਖ਼ਜ਼ਾਨਾ ਹੈ। ਪੇਂਡੂ ਲੋਕਾਂ ਦੀਆਂ ਮਨੌਤਾਂ, ਆਰਥਕ ਮੁਸ਼ਕਲਾਂ, ਵਹਿਮਾਂ-ਭਰਮਾਂ ਤੇ ਲੋਪ ਹੋ ਰਹੇ ਪੱਖਾਂ ਨੂੰ ਨਿਵੇਕਲੀ ਤਰ੍ਹਾਂ ਚਿੱਤਰਿਆ ਗਿਆ ਹੈ।
ਗਿਆਨੀ ਜੀ ਨੇ ‘ਜੀਵਨ ਸੰਦੇਸ਼’ (ਪਟਿਆਲਾ, ਮਾਸਿਕ 1950-53), ‘ਪ੍ਰਕਾਸ਼’ (ਪਟਿਆਲਾ, ਸਪਤਾਹਿਕ 1947-50, ਰੋਜ਼ਾਨਾ 1950-69, ਮੁੜ ਸਪਤਾਹਿਕ 1969-80) ਅਤੇ ‘ਸਿੰਘ ਸਭਾ ਪੱਤ੍ਰਿਕਾ’ (ਚੰਡੀਗੜ੍ਹ) ਦਾ ਸਫ਼ਲ ਸੰਪਾਦਨ ਵੀ ਕੀਤਾ।
ਉਨ੍ਹਾਂ ਨੇ ਧਰਮ ਅਰਥ ਬੋਰਡ ਪਟਿਆਲਾ ਦੇ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਜਨਰਲ ਸਕੱਤਰ (1973-83), ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ (1983-93) ਅਤੇ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਪ੍ਰਧਾਨ (1956-62) ਦੇ ਅਹੁਦਿਆਂ ਨੂੰ ਜ਼ਿੰਮੇਵਾਰੀ ਅਤੇ ਸੂਝਬੂਝ ਨਾਲ ਸੰਭਾਲਿਆ।
ਗਿਆਨੀ ਜੀ ਉਨ੍ਹਾਂ ਦੀਆਂ ਵਿਭਿੰਨ ਪੁਸਤਕਾਂ ਲਈ ਬਹੁਤ ਸਾਰੇ ਇਨਾਮ-ਸਨਮਾਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਪ੍ਰਮੁੱਖ ਹਨ: ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਮੇਰਾ ਪਿੰਡ’ ਤੇ ਪੁਰਸਕਾਰ (1961), ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਰਾਹੀਂ ਯੂਨੈਸਕੋ ਵੱਲੋਂ ‘ਤਿੱਥ ਤਿਉਹਾਰ’ ‘ਤੇ ਪੁਰਸਕਾਰ (1967), ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਰਾਹੀਂ ਯੂਨੈਸਕੋ ਵੱਲੋਂ ‘ਮੇਰੇ ਪਿੰਡ ਦਾ ਜੀਵਨ’ ‘ਤੇ ਪੁਰਸਕਾਰ (1969), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ’ ‘ਤੇ ਪੰਦਰਾਂ ਹਜ਼ਾਰ ਰੁਪਏ ਦਾ ਪੁਰਸਕਾਰ ਅਤੇ ‘ਗੁਰਮਤਿ ਆਚਾਰੀਆ’ ਦੀ ਉਪਾਧੀ, ਗੁਰਦੁਆਰਾ ਐਸੋਸੀਏਸ਼ਨ ਵੂਲਰ, ਲੰਡਨ; ਸਿੱਖ ਕਲਚਰ ਸੁਸਾਇਟੀ ਵੈਨਕੂਵਰ, ਕੈਨੇਡਾ; ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿਲ, ਅਮਰੀਕਾ ਵੱਲੋਂ ਸਨਮਾਨ (1990), ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਨਰੇਰੀ ਫੈਲੋਸ਼ਿਪ; ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ’ ਐਵਾਰਡ-98 ਲਈ (2002)।
ਸਿੱਖ ਇਤਿਹਾਸ, ਗੁਰਬਾਣੀ ਅਤੇ ਪੰਜਾਬੀ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਵਿੱਚ ਪਹੁੰਚਾਉਣ ਵਾਲਾ ਇਹ ਲੇਖਕ 17 ਜਨਵਰੀ 2007 ਨੂੰ ਸਾਨੂੰੂ ਸਦੀਵੀ ਵਿਛੋੜਾ ਦੇ ਗਿਆ। ਪੰਜਾਬੀ ਜਨਜੀਵਨ ਨੂੰ ਵੇਖਣ, ਸਮਝਣ ਅਤੇ ਜਾਣਨ ਦੇ ਇੱਛੁਕ ਪਾਠਕਾਂ ਦੇ ਹਿਰਦਿਆਂ ਵਿੱਚ ਗਿਆਨੀ ਜੀ ਦਾ ਨਾਂ ਹਮੇਸ਼ਾ ਜੀਵਿਤ ਰਹੇਗਾ।
-ਪ੍ਰੋ. ਨਵ ਸੰਗੀਤ ਸਿੰਘ

This article was published in Punjabi Tribune on February 24, 2013.

Remembering Giani Gurdit Singh

Wednesday, January 16th, 2013

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

Giani Gurdit Singh ji was a brilliant man who spoke in a simple language. A supportive husband and loving father, he is widely remembered as a kind and helpful man. Even today, I meet people who recall his acts of kindness and his helpful nature.


He left his imprint on Punjabi journalism, on Punjabi literature and on the understanding of Sikh scriptures. He also founded institutions like the Kendri Sri Guru Singh Sabha and the Guru Granth Vidya Kendras in Chandigarh and Delhi, besides playing a significant role in the foundation of Punjabi University, Patiala, and in getting Takht Damdama Sahib, Talwandi Saboo recognised as the fifth takht of the Sikhs.
We remembered him today at when I went for a morning programme on Day and Night television channel, where the compeer Surinder Singh, journalist Shyam Singh and I talked about Giani Gurdit Singh ji and his contribution.
He would have been proud of the book that Sikh Heritage: Ethos and Relics that Bhayee Sikandar Singh and I have just published. In fact, while working on the book, I went to places like Bhai Rupa, where I was known as “Giani Gurdit Singh’s son”. Indeed, a title that I am very proud of.
He left us physically on this day in 2007. Our mother Mrs Inderjit Kaur, my brother Ravinder Singh and our families all remember him, even as we have come to terms with living a life where all we have of him are his memories. Ah! What memories! What an impact he left on the society at large, and on us in particular.

‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ

Thursday, October 25th, 2012

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76


ਗਿਆਨੀ ਗੁਰਦਿੱਤ ਸਿੰਘ ਪਟਿਆਲਾ ਵਿਖੇ ਗਿਆਨ ਸਿੰਘ ਰਾੜੇਵਾਲਾ ਨਾਲ
ਕੇਵਲ ਪੰਜਾਬੀਆਂ ਵਿੱਚ ਹੀ ਨਹੀਂ ਸਾਰੇ ਸਮਾਜ ਵਿੱਚ ਇਹ ਘਾਟ ਹੈ ਕਿ ਜੋ ਕੋਈ ਅਦੁੱਤੀ ਸੇਵਾ ਕਰ ਜਾਵੇ ਅਸੀਂ ਉਸਨੂੰ ਛੇਤੀ ਭੁੱਲ ਜਾਂਦੇ ਹਾਂ। ਅੱਜ ਮੈਨੂੰ ਯਾਦ ਆ ਰਿਹਾ ਹੈ ਕਿ ਗਿਆਨੀ ਗੁਰਦਿੱਤ ਸਿੰਘ ਨੇ ਆਪਣੇ ਜੀਵਨ ਵਿੱਚ ਕੀ ਨਹੀਂ ਕੀਤਾ ਜਿਸ ਦਾ ਪ੍ਰਭਾਵ ਹਰ ਖੇਤਰ ਵਿੱਚ ਨਾ ਪਿਆ ਹੋਵੇ। ਸੰਨ 1947 ਵਿੱਚ ਭਾਰਤ ਆਜ਼ਾਦ ਹੋਇਆ ਤੇ ਪੰਜਾਬ ਦਾ ਬਟਵਾਰਾ ਹੋਇਆ, ਮੇਰਾ ਪਰਿਵਾਰ ਆਪਣੇ ਪਿੰਡ ਢੁਡਿਆਲ ਤੋਂ ਉਜੜ ਕੇ ਪਟਿਆਲਾ ਆ ਵਸਿਆ। ਮੇਰੀ ਰੁਚੀ ਆਰੰਭ ਤੋਂ ਹੀ ਧਾਰਮਿਕ ਕੰਮਾਂ ਤੋਂ ਅੱਗੇ ਚੱਲ ਕੇ ਰਾਜਸੀ ਖੇਤਰ ਵਿੱਚ ਵਧੇਰੇ ਸੀ। ਮੈਂ ਮਹਿੰਦਰਾ ਕਾਲਜ ਪਟਿਆਲਾ ਵਿੱਚ ਸੰਨ 1947 ਵਿੱਚ ਦਾਖਲ ਹੋਇਆ। ਉੱਥੇ ਪ੍ਰਿੰਸੀਪਲ ਪ੍ਰੋ. ਤੇਜਾ ਸਿੰਘ ਸਨ ਜੋ ਪੋਠੋਹਾਰ ਤੋਂ ਆਏ ਸਨ। ਉਨ੍ਹਾਂ ਦੀ ਕੋਠੀ ਕਾਲਜ ਦੇ ਨਾਲ ਹੀ ਸੀ। ਉੱਥੇ ਆਮ ਕਰਕੇ ਇੱਕ ਨੌਜਵਾਨ ਪਤਲਾ ਦੁਬਲਾ ਸਰਦਾਰ ਸਾਈਕਲ ’ਤੇ ਆਉਂਦਾ ਅਤੇ ਸਿੱਧਾ ਉਨ੍ਹਾਂ ਦੇ ਘਰ ਚਲਿਆ ਜਾਂਦਾ। ਮੇਰੇ ਲਈ ਕੀ, ਹਰ ਵਿਦਿਆਰਥੀ ਲਈ ਹੀ ਇਹ ਬਹੁਤ ਅਚੰਭੇ ਵਾਲੀ ਗੱਲ ਹੁੰਦੀ ਸੀ। ਮੈਨੂੰ ਪਤਾ ਲੱਗਿਆ ਕਿ ਉਹ ਗਿਆਨੀ ਗੁਰਦਿੱਤ ਸਿੰਘ ਹੈ ਅਤੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੇ ਘਰ ਰਹਿੰਦਾ ਹੈ। ਮੇਰੇ ਵਰਗੇ ਇੱਕ ਸਾਧਾਰਨ ਵਿਦਿਆਰਥੀ ਜੋ ਗ਼ਰੀਬੀ ਦੀ ਹੇਠਲੀ ਸਤ੍ਹਾ ਵਿੱਚ ਸੀ, ਇਹ ਇੱਕ ਖੋਜ ਕਰਨ ਵਾਲੀ ਸਮੱਸਿਆ ਲੱਗੀ ਕਿ ਗਿਆਨੀ ਗੁਰਦਿੱਤ ਸਿੰਘ ਜੋ ਦਿੱਖ ਤੋਂ ਆਪਣੇ ਵਰਗਾ ਲੱਗਿਆ ਕਿਵੇਂ ਮੁੱਖ ਮੰਤਰੀ ਤੇ ਪ੍ਰਿੰਸੀਪਲ ਨਾਲ ਇੰਨੀ ਨੇੜਤਾ ਰੱਖਦਾ ਹੈ।

ਮੈਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਰਗਰਮ ਮੈਂਬਰ ਬਣ ਗਿਆ ਜਿਸ ਕਾਰਨ ਮੇਰੀ ਜਾਣ-ਪਛਾਣ ਵਧ ਗਈ। ਪਤਾ ਲੱਗਾ ਕਿ ਇਹ ਸਾਧਾਰਨ ਲੱਗਣ ਵਾਲਾ ਸਾਈਕਲ ਸਵਾਰ ਬੜਾ ਵਿਦਵਾਨ ਹੈ। ਹੌਲੀ-ਹੌਲੀ ਮੇਰੀ ਵਾਕਫ਼ੀ ਵਧਣ ਲੱਗੀ। ਮੈਂ ਅਕਾਲੀ ਲੀਡਰ ਕਰਤਾਰ ਸਿੰਘ ਦੀਵਾਨਾ ਦੇ ਨੇੜੇ ਹੋ ਗਿਆ। ਸਾਰੇ ਲੀਡਰ ਅਤੇ ਖ਼ਾਸ ਕਰਕੇ ਜਥੇਦਾਰ ਪ੍ਰੀਤਮ ਸਿੰਘ ਨਾਲ ਮੇਰੇ ਸਬੰਧ ਜੁੜ ਗਏ। ਦੋ ਸਾਲਾਂ ਵਿੱਚ ਮੈਂ ਸਾਰੀ ਅਕਾਲੀ ਲੀਡਰਸ਼ਿਪ ਨੂੰ ਜਾਣਨ ਲੱਗਿਆ ਤੇ ਗਿਆਨ ਸਿੰਘ ਰਾੜੇਵਾਲਾ ਤਕ ਪੁੱਜ ਗਿਆ। ਗਿਆਨੀ ਗੁਰਦਿੱਤ ਸਿੰਘ ਬੜੇ ਸਾਧਾਰਨ ਪਰਿਵਾਰ ਵਿੱਚ ਸੰਨ 1923 ਵਿੱਚ ਬਰਨਾਲੇ ਦੇ ਨੇੜੇ ਪਿੰਡ ਮਿੱਠੇਵਾਲ ਵਿੱਚ ਪੈਦਾ ਹੋਏ ਸਨ। ਰੱਬ ਨੇ ਇਸ ਨੂੰ ਅਕਲ ਦਾ ਦਾਨ ਦੇ ਕੇ ਹੀ ਪੈਦਾ ਕੀਤਾ ਸੀ। ਇਨ੍ਹਾਂ ਨੇ ਰਾਗਮਾਲਾ ਵਿਰੁੱਧ 20 ਸਾਲ ਤੋਂ ਵੀ ਘੱਟ ਉਮਰ ਵਿੱਚ ਇੱਕ ਮੁਹਿੰਮ ਚਲਾ ਦਿੱਤੀ ਸੀ। ਉਹ ਇਸੇ ਕਾਰਨ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਨੇੜੇ ਹੋ ਗਏ ਕਿਉਂਕਿ ਉਨ੍ਹਾਂ ਦਾ ਜਥਾ ਵੀ ‘ਰਾਗਮਾਲਾ’ ਪੜ੍ਹਨ ਦੇ ਵਿਰੁੱਧ ਸੀ। ਇਸ ਕਾਰਨ ਰਾਗਮਾਲਾ ਦੇ ਹੱਕ ਵਿੱਚ ਖੜ੍ਹਨ ਵਾਲੇ ਬੜੇ ਤਿਲਮਲਾਏ ਤੇ ਗਿਆਨੀ ਜੀ ’ਤੇ ਹਿੰਸਾ ਦਾ ਡਰ ਪੈ ਗਿਆ। ਭਾਈ ਰਣਧੀਰ ਸਿੰਘ ਉਨ੍ਹਾਂ ਨੂੰ ਸ੍ਰੀ ਰਾੜੇਵਾਲਾ ਕੋਲ ਲੈ ਆਏ ਤੇ ਇਸ ਦੀ ਲਿਆਕਤ ਬਾਰੇ ਦੱਸ ਆਏ। ਰਾੜੇਵਾਲਾ ਜੀ ਨੇ ਕੋਠੀ ਦੇ ਪਿਛਲੇ ਕਮਰੇ ਵਿੱਚ ਇਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ। ਕਈ ਸਾਲ ਉਹ ਉੱਥੇ ਰਹੇ।

ਜਦ ਪੰਜਾਬ ਵੰਡਿਆ ਗਿਆ ਤਾਂ ਸਾਰੇ ਸਿੱਖ ਵਿਦਵਾਨ, ਸੰਤ, ਪ੍ਰੋਫੈਸਰ, ਜੱਜ, ਵਕੀਲ ਅਤੇ ਸਾਹਿਤਕਾਰ ਉਜੜ ਕੇ ਪੰਜਾਬ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਪੁੱਜ ਗਏ। ਗਿਆਨੀ ਗੁਰਦਿੱਤ ਸਿੰਘ ਨੇ ਰਾੜੇਵਾਲਾ ਸਾਹਿਬ ਨੂੰ ਪ੍ਰੇਰਿਆ ਕਿ ਉਹ ਇਨ੍ਹਾਂ ਸਾਰਿਆਂ ਨੂੰ ਪਟਿਆਲੇ ਲੈ ਕੇ ਆਉਣ ਤਾਂ ਜੋ ਇਹ ਸ਼ਹਿਰ ਇਨ੍ਹਾਂ ਕਰਕੇ ਧਰਮ, ਸਾਹਿਤ ਤੇ ਸਮਾਜ ਦਾ ਕੇਂਦਰ ਬਣ ਜਾਵੇ। ਰਾੜੇਵਾਲਾ ਸਾਹਿਬ ਆਪ ਬੜੇ ਧਾਰਮਿਕ ਅਤੇ ਅਕਾਦਮਿਕ ਰੁਚੀ ਵਾਲੇ ਸਨ। ਉਨ੍ਹਾਂ ਨੇ ਗਿਆਨੀ ਜੀੇ ਨਾਲ ਜਾ ਕੇ ਸਭ ਨੂੰ ਬੇਨਤੀ ਕੀਤੀ ਤੇ ਕਈ ਹਸਤੀਆਂ ਪਟਿਆਲੇ ਆ ਗਈਆਂ। ਇਨ੍ਹਾਂ ਵਿੱਚ ਸੰਤ ਕੰਬਲੀ ਵਾਲੇ, ਸੰਤ ਪ੍ਰੇਮ ਸਿੰਘ ਤਰਬਾਦ (ਕਬਾਇਲੀ) ਵਾਲੇ, ਮਾਈ ਅਕੋੜੇ ਵਾਲੀ, ਬਾਵਾ ਪ੍ਰੇਮ ਸਿੰਘ ਹੋਤੀ, ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਜਸਟਿਸ ਤੇਜਾ ਸਿੰਘ ਅਤੇ ਕਥਾ ਵਾਚਕ, ਕੀਰਤਨੀਏ ਲੇਖਕ ਲਾਲ ਸਿੰਘ ਆਦਿ ਸਨ।

ਸਿੱਖ ਐਜੂਕੇਸ਼ਨ ਕਾਨਫਰੰਸ ਪਟਿਆਲੇ ਕਰਵਾਈ ਗਈ ਜਿੱਥੇ ਭਾਈ ਵੀਰ ਸਿੰਘ ਵੀ ਸੁਸ਼ੋਭਤ ਸਨ। ਇੱਕ ਸੰਤ ਸਮਾਗਮ ਵੀ ਪਟਿਆਲੇ ਵਿਖੇ ਹੋਇਆ। ਗਿਆਨੀ ਗੁਰਦਿੱਤ ਸਿੰਘ ਦੀ ਸੋਚ ਸ਼ਕਤੀ ਨੇ ਇਹ ਅਚੰਭਾ ਕਰ ਵਿਖਾਇਆ। ਪਟਿਆਲੇ ਵਿੱਚ ਰੋਜ਼ਾਨਾ ਪੰਜਾਬੀ ਅਖ਼ਬਾਰ ‘ਪ੍ਰਕਾਸ਼’ ਸੰਨ 1951 ਵਿੱਚ ਆਰੰਭ ਕੀਤਾ ਗਿਆ ਅਤੇ ਬਾਅਦ ਵਿੱਚ ਇਸਨੂੰ ਉਰਦੂ ਵਿੱਚ ਵੀ ਪ੍ਰਕਾਸ਼ਤ ਕੀਤਾ। ਕਰਮ ਸਿੰਘ ਜ਼ਖ਼ਮੀ, ਸੂਬਾ ਸਿੰਘ ਆਦਿ ਚੋਟੀ ਦੇ ਪੱਤਰਕਾਰ ਉੱਥੇ ਬਿਠਾ ਦਿੱਤੇ। ਮਾਤਾ ਸਾਹਿਬ ਕੌਰ ਦਲ ਬਣਵਾਇਆ ਤਾਂ ਜੋ ਪਾਕਿਸਤਾਨ ਤੋਂ ਆਈਆਂ ਬੀਬੀਆਂ ਦੀ ਸੰਭਾਲ ਹੋਵੇ। ਸਰਦਾਰਨੀ ਮਨਮੋਹਨ ਕੌਰ ਸੁਪਤਨੀ ਸ੍ਰੀ ਰਾੜੇਵਾਲਾ ਨੂੰ ਪ੍ਰਧਾਨ ਬਣਾਇਆ, ਪ੍ਰੋ. ਇੰਦਰਜੀਤ ਕੌਰ ਜੋ ਪਿੱਛੇ ਜਾ ਕੇ ਗਿਆਨੀ ਗੁਰਦਿੱਤ ਸਿੰਘ ਦੀ ਧਰਮ ਪਤਨੀ ਬਣੀ, ਇਸ ਸੰਸਥਾ ਦੇ ਸੰਚਾਲਕ ਸਨ। ਸ. ਰਾੜੇਵਾਲਾ ਰਾਹੀਂ ਪੈਪਸੂ ਵਿੱਚ ਭਾਸ਼ਾ ਵਿਭਾਗ ਬਣਾਇਆ। ਪੰਜਾਬੀ ਦੇ ਲੇਖਕਾਂ, ਕਵੀਆਂ, ਪੱਤਰਕਾਰਾਂ ਨੂੰ ਇਨਾਮ ਦੇਣ ਦੀ ਪਰੰਪਰਾ ਚਲਾਈ। ਸ੍ਰੀ ਰਾੜੇਵਾਲਾ ਨੇ 1966 ਵਿੱਚ ਗਿਆਨੀ ਜੀ ਨੂੰ ਪੰਜਾਬ ਵਿੱਚ ਐਮਐਲਸੀ ਬਣਵਾ ਦਿੱਤਾ ਤੇ 6 ਸਾਲ ਇਨ੍ਹਾਂ ਨੂੰ ਇਹ ਸੇਵਾ ਮਿਲੀ।

ਪੰਜਾਬ ਵਿੱਚ ਉਹ ਪ੍ਰਤਾਪ ਸਿੰਘ ਕੈਰੋਂ ਦੇ ਨੇੜੇ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਇਨ੍ਹਾਂ ਦਾ ਬੜਾ ਨਿੱਘ ਸੀ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ। ਬਾਬਾ ਮੋਹਨ ਜੀ ਦੀਆਂ ਦੋਵੇਂ ਪੋਥੀਆਂ ਬਾਰੇ ਪੂਰੀ ਖੋਜ ਕਰਕੇ ਥੀਸਿਸ ਲਿਖਿਆ। ਬਾਵਾ ਭਗਤ ਸਿੰਘ ਭੱਲਾ ਕੋਲ ਇੱਕ ਪੋਥੀ ਪਿੰਜੌਰ ਵਿੱਚ ਸੀ। ਦਮਦਮਾ ਸਾਹਿਬ ਨੂੰ ਪੰਜਵਾਂ ਤਖ਼ਤ ਬਣਾਉਣ ਦਾ ਟੀਚਾ ਮਿੱਥਿਆ ਤੇ ਕਾਮਯਾਬ ਹੋਏ। ਅੱਜ ਸਿੱਖ ਅਰਦਾਸ ਵਿੱਚ ਇਸ ਤਖ਼ਤ ਦਾ ਨਾਂ ਹਰਿਮੰਦਰ ਸਾਹਿਬ ਸਮੇਤ ਹਰ ਗੁਰਦੁਆਰਾ ਸਾਹਿਬ ਵਿੱਚ ਲਿਆ ਜਾਂਦਾ ਹੈ। ਭਾਈ ਸਾਹਿਬ ਬਾਗੜੀਆਂ ਦੇ ਘਰ ਸਬੰਧੀ ਖੋਜ ਕੀਤੀ। ਭਾਈ ਰੂਪਾ ਵਿਖੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ। ਆਪ ਦੇ ਜੀਵਨ ਦਾ ਸਭ ਤੋਂ ਵੱਡਾ ਕੰਮ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਸਾਰੇ ਭਗਤਾਂ ਦੇ ਜੀਵਨ ’ਤੇ ਖੋਜ ਹੈ। ਇਸ ਵਿੱਚ ਭਗਤ ਦਾ ਗੁਰੂਆਂ ਨਾਲ ਸਬੰਧ, ਬਾਣੀ ਕਿਵੇਂ ਇਕੱਠੀ ਹੋਈ ਦਾ ਬਿਰਤਾਂਤ ਛਪਿਆ। ‘ਮੁੰਦਾਵਣੀ’ ਬਾਰੇ ਭਰਪੂਰ ਖੋਜ ਕਰਕੇ ਸਾਬਤ ਕੀਤਾ ਕਿ ਗੁਰੂ ਗਰੰਥ ਸਾਹਿਬ ਵਿੱਚ ਦੇ ਅਖੀਰ ਵਿੱਚ ਦਰਜ ‘ਰਾਗਮਾਲਾ’ ਰਚਨਾ ਗੁਰੂ ਸਾਹਿਬ ਨੇ ਦਰਜ ਨਹੀਂ ਕੀਤੀ ਸਗੋਂ ਕਿਸੇ ਹੋਰ ਨੇ ਪਿੱਛੋਂ ਜਾ ਕੇ ਜੋੜ ਦਿੱਤੀ ਸੀ। ਧਾਰਮਿਕ ਕਿਤਾਬਾਂ ਡੂੰਘੀ ਖੋਜ ਕਰਕੇ ਪ੍ਰਕਾਸ਼ਤ ਕੀਤੀਆਂ।

ਸਾਹਿਤ ਦੇ ਖੇਤਰ ਵਿੱਚ ਮੇਰਾ ਪਿੰਡ ਲਿਖ ਕੇ ਇਤਿਹਾਸ ਰਚ ਦਿੱਤਾ। ਪ੍ਰਤਾਪ ਸਿੰਘ ਕੈਰੋਂ ਨੂੰ ਇਹ ਕਿਤਾਬ ਇੰਨੀ ਪਸੰਦ ਆਈ ਕਿ ਸਕੂਲਾਂ ਵਿੱਚ ਲਗਵਾ ਦਿੱਤੀ। ਅੱਜ ਤਕ ਇਸ ਕਿਤਾਬ ਦੇ ਐਡੀਸ਼ਨ ਛਪ ਰਹੇ ਹਨ। ਇਸ ਰਚਨਾ ਨੇ ਗਿਆਨੀ ਜੀ ਨੂੰ ਅਮਰ ਬਣਾ ਦਿੱਤਾ ਹੈ। ਕਸ਼ਮੀਰ ਗਏ ਤਾਂ ਉੱਥੇ ਕਵਿਤਾਵਾਂ ਲਿਖ ਦਿੱਤੀਆਂ। ਮੈਨੂੰ ਯਾਦ ਹੈ ਕਿ ਪਹਿਲੇ ਸਫੇ ’ਤੇ ਲਿਖਿਆ ਸੀ ‘ਇੱਕ ਕਸ਼ਮੀਰ ਤੇ ਦੂਜਾ ਕਵਿਤਾ, ਦੋ ਭਾਵਾਂ ਦੇ ਦੇਸ਼।’ ਰੱਬ ਨੇ ਸਾਹਿਤ ਰਚਣ ਦੀ ਕਿਆ ਸ਼ਕਤੀ ਦਿੱਤੀ ਸੀ। ਸਿੰਘ ਸਭਾ ਦੀ ਸ਼ਤਾਬਦੀ ਆਈ ਤਾਂ ਸ਼ਤਾਬਦੀ ਕਮੇਟੀ ਬਣਾਈ। ਸਾਬਕਾ ਸਪੀਕਰ ਹੁਕਮ ਸਿੰਘ ਨੂੰ ਪ੍ਰਧਾਨ ਤੇ ਆਪ ਜਨਰਲ ਸਕੱਤਰ ਬਣੇ। ਦਿੱਲੀ ਵਿੱਚ ਗੁਰੂ ਗਰੰਥ ਕੇਂਦਰ ਤੇ ਚੰਡੀਗੜ੍ਹ ਵਿੱਚ ਗੁਰੂ ਗਰੰਥ ਭਵਨ ਸਥਾਪਤ ਕੀਤੇ। ਸਿੰਘ ਸਭਾਵਾਂ ਨੂੰ ਮੁੜ ਖੜ੍ਹਾ ਕਰਨ ਦੀ ਇੱਕ ਲਹਿਰ ਆਰੰਭ ਕੀਤੀ। ਗਿਆਨੀ ਜ਼ੈਲ ਸਿੰਘ ਦੇ ਨਿਕਟਵਰਤੀ ਸਨ। ਉਹ ਹਮੇਸ਼ਾ ਇਨ੍ਹਾਂ ਦੀ ਸੰਗਤ ਕਰਨ ਦੇ ਇੱਛਕ ਸਨ। ਗੁਰੂ ਗੋਬਿੰਦ ਸਿੰਘ ਮਾਰਗ 1973 ਵਿੱਚ ਬਣਨ ਸਮੇਂ ਇਹ ਪੰਜ ਮੈਂਬਰੀ ਕਮੇਟੀ ਵਿੱਚ ਸਨ। ਮੈਂ ਉਸ ਕਮੇਟੀ ਦਾ ਮੈਂਬਰ ਸਕੱਤਰ ਸੀ। ਸਾਰੀ ਉਸਾਰੀ ਵਿੱਚ ਇਨ੍ਹਾਂ ਦਾ ਪੂਰਾ ਹੱਥ ਸੀ, ਉਹ ਗਿਆਨੀ ਜੀ ਨੂੰ ਭਗਤ ਕਬੀਰ ਦੇ ਮਠ, ਬਨਾਰਸ, ਭਗਤ ਰਵੀਦਾਸ ਦੇ ਸਥਾਨ ਅਤੇ ਨਾਮਦੇਵ ਦੇ ਜਨਮ ਅਸਥਾਨ ਪੰਡਰਪੁਰ ਲੈ ਕੇ ਗਏ।

ਗਿਆਨੀ ਗੁਰਦਿੱਤ ਸਿੰਘ ਸਾਰੀ ਉਮਰ ਕੌਮ ਲਈ ਕੁਝ ਕਰਨ ਦਾ ਉਪਰਾਲਾ ਕਰਦੇ ਰਹੇ। ਕਾਸ਼! ਸਾਡੀ ਕੌਮ ਵੀ ਸ਼ਰਧਾਲੂਆਂ ਦੀ ਸੇਵਾ ਦਾ ਮੁੱਲ ਪਾਵੇ ਪਰ ਇਹ ਪਰੰਪਰਾ ਘੱਟ ਹੈ। ਮੈਂ ਕਈ ਵਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਤਨਖਾਹ ਲਗਾਉਣ ਦੀਆਂ ਖ਼ਬਰਾਂ ਨਿੱਤ ਪੜ੍ਹਦੇ ਹਾਂ। ਚੰਗਾ ਹੋਵੇ ਜਿਨ੍ਹਾਂ ਨੇ ਅਦੁੱਤੀ ਸੇਵਾ ਕੀਤੀ ਹੈ, ਉਨ੍ਹਾਂ ਦਾ ਵੀ ਮਾਣ ਸਤਿਕਾਰ ਕਰੋ।

This article was published in Punjabi Tribune on October 21, 2012.

We remember

Thursday, February 23rd, 2012

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

Today is Giani Gurdit Singh ji’s birth anniversary. He was born in 1923, and he left us in 2007, but we, his family, live with his memories every day.
Today, mama re-explored some moments of a life shared, and we all offered prayers of his soul in the morning and as his family, spent time reminiscing about him, his wry humour, keen observation and the mind of a genius clothed in simplicity, and a lack of ego that made him unique.

Wherever I go, I find people who remember him fondly, or those who praise his work, or both. On the 21st of February, I went to Punjabi University, Patiala. I had been invited to deliver the Gyani Lal Singh Memorial Lecture as a part of the Department of Development of Punjabi Language’s annual programme of celebrating the UNESCO-sponsored Mother Language Day. The Vice-Chancellor, Dr Jaspal Singh, remember his meeting Papa at Gurdwara Rakab Ganj, New Delhi; Dr Chanchal Manohar Singh recalled his association with my father… I met the late Giani Lal Singh’s family. We had all known each other in our childhood, and we spent time reminiscing about our fathers, who were good friends…
When I was introduced to the audience, my parents were mentioned, Mama as the only woman Vice-Chancellor the university, or for that matter, any university in north India, ever had, and Papa for his contribution towards the Punjabi language, culture and scholarship on Sikh religion.
I addressed the gathering in Punjabi, a rarity, I must admit, and found that what I said was well received. After the function, the famous writer, Dr Dalip Kaur Tiwana, said, “I didn’t think that Roopinder would speak this well in Punjabi.”
While I was delighted at the comment, I also offered a swift prayer to my father. Surely it was his blessing that allowed me to speak well! I also sent a mental thank you to my mother, who ensured that I was well-prepared, and who is proud to have been in the first batch of students who did their Masters in Punjabi, from Mohindra College, Patiala.
It was on the 21st that Doordarshan Jalandhar re-ran the documentary of him, and again, we were surprised at the reach of the medium as my mother and I received calls from many people.
Giani Gurdit Singh ji is so well identified with his Mera Pind, that it has eclipsed the considerable body of work that he has produced since then. We have also just released the Golden Jubilee Edition of this classic. The hardcover has been printed on special paper, and comes with gold gilding to celebrate the historic landmark.
We all celebrate the work of this great man, who my brother Ravinder and I were fortunate enough to have as our father. He left an imprint that has given him a life beyond what God granted him in a human form. We remain committed, as ever, to keep alive his work and his thoughts.

ਮੇਰਾ ਪਿੰਡ

Monday, February 20th, 2012

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

1961 ਤੋਂ ਲਗਾਤਾਰ ਛਪਦੀ ਅਤੇ ਪੜ੍ਹੀ-ਪੜ੍ਹਾਈ ਜਾ ਰਹੀ ਪੁਸਤਕ ‘‘ਮੇਰਾ ਪਿੰਡ’’ ਗਿਆਨੀ ਗੁਰਦਿੱਤ ਸਿੰਘ ਪੰਜਾਬ ਦੇ ਪੇਂਡੂ ਜੀਵਨ ਦਾ ਯਥਾਰਥਕ ਚਿਤਰਨ ਹੈ। ਵਿਅੰਗ, ਲੋਕ-ਸਿਆਣਪਾਂ, ਗੀਤ, ਬੋਲੀਆਂ, ਲੋਕ-ਕਥਾਵਾਂ, ਰੀਤੀ-ਰਿਵਾਜ, ਤਿੱਥ-ਤਿਉਹਾਰ, ਤੀਆਂ ਤੇ ਤ੍ਰਿੰਜਣ, ਜਨਮ ਤੇ ਮਰਨ ਸਮੇਂ ਦੀਆਂ ਰਸਮਾਂ, ਗਿੱਧਾ¸ ਮੁੰਡੇ ਦੀ ਛਟੀ ਤੋਂ ਲੈ ਕੇ ਕੁੜਮਾਈ, ਵਿਦਾਈ ਤੱਕ¸ ਇਹ ਸਭ ਕੁਝ ਇਸ ਵਿਚ ਪ੍ਰੋਇਆ ਤੇ ਸਮੇਟਿਆ ਗਿਆ ਹੈ। ਮਨੁੱਖੀ ਰਿਸ਼ਤਿਆਂ ਦੇ ਨਿੱਘੇ ਸਬੰਧ, ਵਹਿਮ-ਭਰਮ, ਧਾਰਮਿਕ ਮਾਨਤਾਵਾਂ, ਜਨ-ਸਾਧਾਰਨ ਦੀ ਜ਼ਿੰਦਗੀ ਦਾ ਕੋਈ ਵੀ ਅਜਿਹਾ ਪੱਖ ਨਹੀਂ ਜੋ ਮੇਰਾ ਪਿੰਡ ਵਿਚ ਛੋਹਿਆ ਨਾ ਗਿਆ ਹੋਵੇ।
ਇਸ ਵਿਚਲੀਆਂ ਬੋਲੀਆਂ ਅਤੇ ਗੀਤਾਂ ਨੂੰ ਕਈ ਪੰਜਾਬੀ ਗੀਤਕਾਰਾਂ ਅਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਹੈ। ‘ਮੇਰਾ ਪਿੰਡ’ ਇਕ ਤਰ੍ਹਾਂ ਪੰਜਾਬ ਦੇ ਪੇਂਡੂ ਜੀਵਨ ਦਾ ਮਹਾਨ ਕੋਸ਼ ਹੋ ਨਿਬੜੀ ਹੈ। ਇਸ ਨੂੰ ਪੇਂਡੂ ਜੀਵਨ ਜਾਚ ਦੇ ਅਜਾਇਬ ਘਰ ਦਾ ਰੂਪ ਅਤੇ ਖੋਜ ਦਾ ਆਧਾਰ ਮੰਨਿਆ ਗਿਆ ਹੈ।
ਜੇ ਇਕ ਪਾਸੇ ਸਾਹਿਤ ਦੇ ਖੇਤਰ ਦੇ ਮੰਨੇ-ਪ੍ਰਮੰਨੇ ਵਿਦਵਾਨ ਇਸ ਨੂੰ ਗ੍ਰਾਮੀਣ-ਵੇਦ ਅਤੇ ਪੰਜਾਬੀ ਸਾਹਿਤ ਦਾ ‘ਮੇਰਾ ਦਾਗਿਸਤਾਨ’ ਮੰਨਦੇ ਹਨ, ਤਾਂ ਦੂਜੇ ਪਾਸੇ ਸਮਾਜ ਸ਼ਾਸਤਰੀ ਆਜ਼ਾਦੀ ਤੋਂ ਪਹਿਲਾਂ ਅਤੇ ਤੁਰੰਤ ਪਿੱਛੋਂ ਦੇ ਪੇਂਡੂ ਜੀਵਨ ਸਬੰਧੀ ਅਧਿਐਨ ਦਾ ਮੁੱਖ ਸ੍ਰੋਤ ਮੰਨਦੇ ਹਨ। ‘ਮੇਰਾ ਪਿੰਡ’ ਦਾ ਹਿੱਸਾ ਹਨ ‘ਤਿੱਥ ਤਿਉਹਾਰ’ ਤੇ ‘ਮੇਰੇ ਪਿੰਡ ਦਾ ਜੀਵਨ’¸ ਦੋ ਪੁਸਤਕਾਂ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਸੰਸਥਾ ਯੂਨੈਸਕੋ ਨੇ ਸਨਮਾਨਿਤ ਕੀਤਾ। ੈਨਸਾਈਕਲੋਪੀਡੀਆ ਬ੍ਰੀਟੈਨੀਕਾ ਦੇ ਵਿਦਿਆਰਥੀ ਸੰਸਕਰਣ ਵਿਚ ‘ਮੇਰਾ ਪਿੰਡ’ ਨੂੰ ਪੰਜਾਬੀ ਸਾਹਿਤ ਦੀ ਕਲਾਸਕੀ ਰਚਨਾ ਮੰਨਣਾ ਇਸ ਪੁਸਤਕ ਦਾ ਢੁਕਵਾਂ ਮੁਲਾਂਕਣ ਹੈ।
ਇਸ ਦੇ ਸੁਨਹਿਰੀ 50 ਸਾਲ ਹੋਣ ’ਤੇ ਨਵਾਂ ਐਡੀਸ਼ਨ ਖੂਬਸੂਰਤ ਜਿਲਦ ਵਾਲਾ ਛਾਪਿਆ ਗਿਆ ਹੈ।

—ਪ੍ਰੀਤਮ ਸਿੰਘ

This article was printed in Punjabi Tribune on February 19, 2011

ਮੇਰੀ ਮਨਪਸੰਦ ਪੁਸਤਕ: ਮੇਰਾ ਪਿੰਡ

Monday, January 16th, 2012

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

ਲੇਖਕ: ਗਿਆਨੀ ਗੁਰਦਿੱਤ ਸਿੰਘ
ਪ੍ਰਕਾਸ਼ਕ: ਸਾਹਿਤ ਪ੍ਰਕਾਸ਼ਨ, 56, ਸੈਕਟਰ 4, ਚੰਡੀਗੜ੍ਹ।
ਹਰਮੀਤ ਸਿੰਘ ਅਟਵਾਲ

ਗਿਆਨੀ ਗੁਰਦਿੱਤ ਸਿੰਘ (1923-2007) ਦੀ ਪੁਸਤਕ ‘ਮੇਰਾ ਪਿੰਡ’ ਮੇਰੀ ਮਨਪਸੰਦ ਪੁਸਤਕ ਹੈ। ਹੁਣ ਤੱਕ ਮੈਂ ਬਹੁਤ ਸਾਰਾ ਪੰਜਾਬੀ ਸਾਹਿਤ ਪੜ੍ਹਿਆ ਹੈ ਤੇ ਲਗਾਤਾਰ ਪੜ੍ਹ ਵੀ ਰਿਹਾ ਹਾਂ ਪਰ ਪੇਂਡੂ ਜੀਵਨ ਤੇ ਪਿੰਡਾਂ ਬਾਰੇ ਜੋ ਸੁਭਾਵਿਕ ਅਸਲੀਅਤ ਗਿਆਨੀ ਜੀ ਨੇ ਆਪਣੀ ਇਸ ਪੁਸਤਕ ਵਿਚ ਉਜਾਗਰ ਕੀਤੀ ਹੈ ਉਹ ਕੋਈ ਹੋਰ ਲਿਖਾਰੀ ਅਜੇ ਤੱਕ ਕਰ ਨਹੀਂ ਸਕਿਆ। ਇਹ ਵੱਖਰੀ ਗੱਲ ਹੈ ਕਿ ਹੋਰ ਕਈ ਲੇਖਕਾਂ ਨੇ ਵੀ ਪਿੰਡਾਂ ਬਾਰੇ ਲਿਖ ਕੇ ਆਪਣੀਆਂ ਪੁਸਤਕਾਂ ਪਾਠਕਾਂ ਤੱਕ ਪੁੱਜਦੀਆਂ ਕੀਤੀਆਂ ਹਨ ਪਰ ਅਜੇ ਗਿਆਨੀ ਜੀ ਤੋਂ ਅੱਗੇ ਕੋਈ ਲੰਘ ਨਹੀਂ ਸਕਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਵਿਦਵਾਨ ਸੱਜਣਾਂ ਮੁਤਾਬਕ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਨੂੰ ਕਿੱਸਿਆਂ ਦੇ ਰੂਪ ਵਿਚ ਲਗਪਗ 167 ਕਿੱਸਾਕਾਰਾਂ ਨੇ ਲਿਖਿਆ ਹੈ ਪਰ ਵਾਰਿਸ ਸ਼ਾਹ ਦੀ ‘ਹੀਰ’ ਦਾ ਅਜੇ ਤੱਕ ਵੀ ਕੋਈ ਮੁਕਾਬਲਾ ਨਹੀਂ ਹੈ।
‘ਮੇਰਾ ਪਿੰਡ’ ਦਾ ਪਹਿਲਾ ਐਡੀਸ਼ਨ 1961 ਵਿਚ ਛਪਿਆ ਸੀ। ਸੰਨ 2007 ਤੱਕ ਇਸ ਦੇ 8 ਐਡੀਸ਼ਨ ਛਪ ਚੁੱਕੇ ਹਨ ਤੇ ਅਗਾਂਹ ਵੀ ਛਪਦੇ ਰਹਿਣਗੇ। ਅੱਜ ਵੀ ਪੰਜਾਬ ਦੀ ਜਨਸੰਖਿਆ ਦਾ ਬਹੁਤਾ ਹਿੱਸਾ ਪਿੰਡਾਂ ਵਿਚ ਹੀ ਵੱਸਦਾ ਹੈ। ਪੰਜਾਬੀ ਭਾਸ਼ਾ ਦਾ ਅਸਲੀ ਮੁਹਾਵਰਾ ਵੀ ਪਿੰਡਾਂ ਦੇ ਪੰਜਾਬੀਆਂ ਕੋਲ ਹੀ ਹੈ। ਗਿਆਨੀ ਜੀ ਨੇ ਬਿਲਕੁਲ ਉਸੇ ਢੁਕਵੇਂ ਮੁਹਾਵਰੇ ਵਿਚ ਦਿਲਚਸਪ ਵਾਰਤਕ ਸ਼ੈਲੀ ਰਾਹੀਂ ਪੰਜਾਬੀ ਲੋਕਾਂ ਦੀ ਅੰਦਰੂਨੀ ਰੂਹ ਦੇ ਸ਼ਾਬਦਿਕ ਦਰਸ਼ਨ ਪਾਠਕਾਂ ਨੂੰ ਕਰਾ ਦਿੱਤੇ ਹਨ।
ਪੂਰੀ ਪੁਸਤਕ ਦੋ ਭਾਗਾਂ ਵਿਚ ਵੰਡੀ ਹੋਈ ਹੈ। ਪਹਿਲੇ ਭਾਗ ਵਿਚ ‘ਮੇਰੇ ਪਿੰਡ ਦਾ ਮੂੰਹ ਮੱਥਾ’, ‘ਮੇਰੇ ਵੱਡੇ ਵਡੇਰੇ’, ‘ਮੇਰਾ ਬਚਪਨ’, ‘ਮੇਰੇ ਪਿੰਡ ਦਾ ਆਂਢ-ਗੁਆਂਢ, ‘ਕੰਮ ਧੰਦੇ ਤੇ ਆਹਰ ਪਾਹਰ’, ‘ਮੇਰੇ ਪਿੰਡ ਦੇ ਇਸ਼ਟ’, ‘ਸੰਤਾਂ ਸਾਧਾਂ ਲਈ ਸ਼ਰਧਾ’, ‘ਹਾੜ੍ਹਾਂ ਦੇ ਦੁਪਹਿਰੇ’, ‘ਸਿਆਲਾਂ ਦੀਆਂ ਧੂਣੀਆਂ’, ‘ਮੇਰੇ ਪਿੰਡ ਦੇ ਗਾਲ੍ਹੜੀ’, ‘ਭਾਂਤ ਸੁਭਾਂਤੀ ਦੁਨੀਆਂ’, ‘ਵਹਿਮ ਭਰਮ’, ‘ਤਿੱਥ ਤਿਉਹਾਰ’, ‘ਤੀਆਂ’, ‘ਵੰਗਾਂ ਤੇ ਮਹਿੰਦੀ’, ‘ਤੀਆਂ ਦਾ ਗਿੱਧਾ’ ਤੇ ‘ਤ੍ਰਿੰਝਣ’ ਬਾਰੇ ਗਿਆਨੀ ਜੀ ਨੇ ਸਵਿਸਤਾਰ ਲਿਖਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ‘ਜਨਮ ਸਮੇਂ ਦੀਆਂ ਰੀਤਾਂ’, ‘ਮੁੰਡੇ ਦੀ ਛਟੀ’, ‘ਵਿਆਹ ਸ਼ਾਦੀ ਦੀ ਤਿਆਰੀ’, ‘ਵਿਆਹ’, ‘ਬਾਬਲ ਤੇਰਾ ਪੁੰਨ ਹੋਵੇ’, ‘ਢੋਲਕ ਗੀਤ’, ‘ਦਿਉਰ ਭਾਬੀ’, ‘ਲਾਵਾਂ ਤੇ ਫੇਰੇ’, ‘ਕੁੜੀ ਦੀ ਵਿਦਾਈ’, ‘ਨਾਨਕ-ਛੱਕ ਦਾ ਗਿੱਧਾ’, ‘ਮਰਨ ਸਮੇਂ ਦੀਆਂ ਰਸਮਾਂ’ ਤੇ ‘ਸਿਆਪਾ’ ਸਿਰਲੇਖਾਂ ਤਹਿਤ ਗਿਆਨੀ ਜੀ ਨੇ ਪੇਂਡੂ ਸੱਭਿਆਚਾਰ ਦੇ ਕਮਾਲ ਦੇ ਬਿੰਬ ਦਿਖਾਏ ਹਨ। ਲੋਕ ਗੀਤਾਂ ਦੀ ਪੰਜਾਬੀ ਜਨ-ਜੀਵਨ ਅੰਦਰਲੀ ਤਰੰਗਤ ਕਰਨ ਵਾਲੀ ਤਾਕਤ ਦਾ ਵੀ ਇਜ਼ਹਾਰ ਕੀਤਾ ਹੈ। ਮੁਹਾਵਰਿਆਂ ਤੇ ਕਹਾਵਤਾਂ ਦੀ ਢੁਕਵੀਂ ਵਰਤੋਂ ਨੇ ਤਾਂ ਗਿਆਨੀ ਜੀ ਦੀ ਹੌਲੀ ਫੁੱਲ ਵਾਰਤਕ ਸ਼ੈਲੀ ਲਈ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ ਹੈ। ‘ਮੇਰੇ ਪਿੰਡ ਦੇ ਗਾਲੜ੍ਹੀ’ ਲੇਖ ਵਿਚੋਂ ਗਿਆਨੀ ਜੀ ਦੀ ਪ੍ਰਭਾਵਸ਼ਾਲੀ ਲਿਖਤ ਦੀਆਂ ਕੁਝ ਸਤਰਾਂ ਇਥੇ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ:
-‘ਕਹਿੰਦੇ ਖੋਤੀ ਥਾਣੇਦਾਰ ਦਾ ਬੋਝਾ ਸੁੱਟ ਆਈ, ਦੂਜੀਆਂ ਖੋਤੀਆਂ ਵਿਚ ਈ ਨਾ ਰਲੇ। ਅਖੇ ਹਮਾਰਾ ਇਨ੍ਹਾਂ ਨਾਲ ਕੀ ਮੇਲ! ਜਿਹੜੇ ਆਦਮੀ ਸ਼ਹਿਰ ਜਾ ਕੇ ਬਰਫ਼ ਘੋਲ ਕੇ ਦੋ ਹਰੇ ਬੱਤੇ (ਸੋਡੇ ਦੀਆਂ ਬੋਤਲਾਂ) ਤੇ ਕਿਸੇ ਤੰਦੂਰ (ਹੋਟਲ) ਤੋਂ ਦੋ ਡੰਗ ਤੜਕਵੀਂ ਦਾਲ ਖਾ ਆਉਣ, ਉਹ ਪਿੰਡਾਂ ਵਾਲਿਆਂ ਨੂੰ ਭਲਾ ਕਿਵੇਂ ਪਸੰਦ ਰੱਖਣ।
ਪਹਿਲਾਂ ਤਾਂ ਇਹ ਮਹਾਨ ਫਿਲਾਸਫਰ ਕੂੰਦੇ (ਬੋਲਦੇ) ਈ ਨਹੀਂ, ਪਰ ਜੇ ਕਿਧਰੇ ਮਿਹਰ ਦੇ ਘਰ ਆ ਜਾਣ ਤਾਂ ਸ਼ਹਿਰ ਦੀਆਂ ਗੱਲਾਂ ਖੂਬ ਮਚਕਾ ਮਚਕਾ ਕੇ ਕਰਦੇ ਹਨ:
‘ਸ਼ਹਿਰ ਦੀਆਂ ਕੀ ਗੱਲਾਂ ਨੇ ਹਰਨਾਮ ਸਿੰਹਾਂ, ਨਿਰੇ ਸੁਰਗ ਦੇ ਟੁਕੜੇ ਈ ਨੇ, ਸਿਆਣੇ ਕੋਈ ਕਮਲੇ ਨਹੀਂ, ਉਨ੍ਹਾਂ ਐਵੇਂ ਥੋੜ੍ਹੇ ਕਿਹੈ¸
ਖਾਈਏ ਕਣਕ, ਭਾਵੇਂ ਹੋਏ ਜ਼ਹਿਰ,
ਵਸੀਏ ਸ਼ਹਿਰ, ਭਾਵੇਂ ਹੋਏ ਕਹਿਰ।
ਨਿਰੀ ਲਿਫਾਫੇਬਾਜ਼ੀ, ਇਕ ਦੂਜੇ ਦੀ ਜਾਨ ਦੇ ਵੈਰੀ। ਉਤੋਂ ਭਾਵੇਂ ਲੱਖ ਸਾਊ ਬਣੇ ਫਿਰਨ ਪਰ ਦਿਲ ਦੇ ਬੜੇ ਮਾੜੇ ਹੁੰਦੇ ਹਨ। ‘ਮੂੰਹ ਵਿਚ ਰਾਮ ਰਾਮ ਬਗਲ ਵਿਚ ਛੁਰੀ।’ -(ਪੰਨਾ 103-104) ਗਿਆਨੀ ਜੀ ਨੇ ਕਈ ਲੇਖਾਂ ਦਾ ਆਰੰਭ ਹੀ ਲੋਕ ਗੀਤਾਂ ਦੀਆਂ ਸਤਰਾਂ, ਮੁਹਾਵਰਿਆਂ ਜਾਂ ਕਹਾਵਤਾਂ ਤੋਂ ਕੀਤਾ ਹੈ। ਮਸਲਨ ‘ਮੇਰਾ ਬਚਪਨ’ ਦੇ ਆਰੰਭ ਵਿਚ ਲਿਖਿਆ ਹੈ:-
‘ਜਦ ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ।
ਜਦ ਬਾਪੂ ਅਖਵਾਇਆ, ਬੜਾ ਦੁਖ ਪਾਇਆ।’
ਇੰਜ ਹੀ ‘ਮੇਰੇ ਪਿੰਡ ਦਾ ਆਂਢ-ਗੁਆਂਢ’ ਦਾ ਆਰੰਭ ਇਉਂ ਕੀਤਾ ਗਿਆ ਹੈ:-
‘ਚੰਦਰਾ ਗੁਆਂਢ ਨਾ ਹੋਵੇ, ਲਾਈ ਲੱਗ ਨਾ ਹੋਵੇ ਘਰ ਵਾਲਾ’
‘ਸੰਤਾਂ ਸਾਧਾਂ ਲਈ ਸ਼ਰਧਾ’ ਲੇਖ ਇਥੋਂ ਸ਼ੁਰੂ ਹੁੰਦਾ ਹੈ:-
‘ਕੀਹਦੇ ਕੀਹਦੇ ਪੈਰੀਂ ਹੱਥ ਲਾਈਏ, ਸੰਤਾਂ ਦੇ ਵੱਗ ਫਿਰਦੇ।’
ਇਹ ਪੁਸਤਕ ਆਪਣੇ ਆਪ ਵਿੱਚ ਪੰਜਾਬੀ ਲੋਕ ਗੀਤਾਂ, ਮੁਹਾਵਰਿਆਂ, ਕਹਾਵਤਾਂ, ਅਸਲੀ ਤੇ ਵਿਲੱਖਣ ਪੰਜਾਬੀ ਸ਼ਬਦਾਵਲੀ ਦਾ ਵੀ ਭੰਡਾਰ ਹੈ। ਆਪੋ-ਆਪਣੇ ਖੇਤਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਜਿਹਾ ਕਿ ਮਹਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਕੈਰੋਂ, ਪ੍ਰਿੰਸੀਪਲ ਜੋਧ ਸਿੰਘ, ਸ. ਗੁਰਬਖਸ਼ ਸਿੰਘ, ਪ੍ਰੋ. ਪ੍ਰੀਤਮ ਸਿੰਘ, ਈਸ਼ਵਰ ਚਿੱਤਰਕਾਰ, ਦੇਵਿੰਦਰ ਸਤਿਆਰਥੀ, ਖੁਸ਼ਵੰਤ ਸਿੰਘ, ਜੈ ਚੰਦਰ ਵਿੱਦਿਆਲੰਕਾਰ, ਡਾ. ਹਰਿਭਜਨ ਸਿੰਘ, ਸੰਤ ਸਿੰਘ ਸੇਖੋਂ, ਨਾਨਕ ਸਿੰਘ ਨਾਵਲਕਾਰ, ਬਲਰਾਜ ਸਾਹਨੀ, ਗੁਰਬਚਨ ਸਿੰਘ ਤਾਲਿਬ ਤੇ ਡਾ. ਜਸਪਾਲ ਸਿੰਘ ਨੇ ਇਸ ਪੁਸਤਕ ਦੀ ਬੜੇ ਸੁੰਦਰ ਲਫਜ਼ਾਂ ਵਿਚ ਪ੍ਰਸ਼ੰਸਾ ਕੀਤੀ ਹੈ। ਇਹ ਪੁਸਤਕ ਏਨੀ ਹਰਮਨ ਪਿਆਰੀ ਹੋ ਗਈ ਹੈ ਕਿ ਕਾਫੀ ਲੰਬੇ ਅਰਸੇ ਤੋਂ ਇਹ ਆਂਸ਼ਿਕ ਜਾਂ ਸਮੂਹਿਕ ਰੂਪ ਵਿਚ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਾਈ ਜਾ ਰਹੀ ਹੈ। ਪੰਜਾਬੋਂ ਬਾਹਰ ਦੀਆਂ ਕੁਝ ਯੂਨੀਵਰਸਿਟੀਆਂ ਵਿਚ ਵੀ ਇਸ ਨੂੰ ਪੜ੍ਹਾਇਆ ਜਾ ਰਿਹਾ ਹੈ। ਕਈ ਖੋਜਾਰਥੀ ਹੁਣ ਤੱਕ ਇਸ ਪੁਸਤਕ ਉਪਰ ਐਮ.ਫਿਲ ਤੇ ਪੀਐਚ.ਡੀ. ਕਰ ਗਏ ਹਨ। ਇਹ ਸਾਰਾ ਕੁਝ ‘ਮੇਰਾ ਪਿੰਡ’ ਦੀ ਮਕਬੂਲੀਅਤ ਦਾ ਹੀ ਪ੍ਰਮਾਣ ਹੈ। ਇਸ ਪੁਸਤਕ ਜ਼ਰੀਏ ਜਿਥੇ ਗਿਆਨੀ ਗੁਰਦਿੱਤ ਸਿੰਘ ਜੀ ਅਮਰ ਹੋ ਗਏ ਉਥੇ ਆਪਣੇ ਪਿੰਡ ‘ਮਿੱਠੇਵਾਲ’ ਨੂੰ ਵੀ ਪ੍ਰਸਿੱਧ ਕਰ ਗਏ। ਸਿਰਫ ਪ੍ਰਸਿੱਧ ਹੀ ਨਹੀਂ ਸਗੋਂ ‘ਮਿੱਠੇਵਾਲ’ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਪਿੰਡਾਂ ਨੂੰ ਦਰਸਾ ਗਏ। ਇਹ ਕਿਤਾਬ ਗਿਆਨੀ ਜੀ ਨੇ ਆਪਣੀ ਜੀਵਨ ਸਾਥਣ ਸ੍ਰੀਮਤੀ ਇੰਦਰਜੀਤ ਕੌਰ ਨੂੰ ਸਮਰਪਿਤ ਕੀਤੀ ਹੈ।
ਨਿਰਸੰਦੇਹ ਬਹੁਤ ਸਾਰੇ ਪੰਜਾਬੀਆਂ ਨੇ ਇਹ ਪੁਸਤਕ ਹੁਣ ਤਕ ਪੜ੍ਹ ਲਈ ਹੋਵੇਗੀ। ਜਿਨ੍ਹਾਂ ਨੇ ਅਜੇ ਤਕ ਵੀ ਨਹੀਂ ਪੜ੍ਹੀ, ਉਨ੍ਹਾਂ ਨੂੰ ਮੇਰਾ ਤਹਿ-ਦਿਲੋਂ ਸੁਝਾਅ ਹੈ ਕਿ ‘ਮੇਰਾ ਪਿੰਡ’ ਨੂੰ ਜ਼ਰੂਰ ਪੜ੍ਹਿਆ ਜਾਵੇ। ਹੁਣ ਤਾਂ ਇਸ ਪੁਸਤਕ ਨੂੰ ਬਹੁਤ ਖੂਬਸੂਰਤ ਦਿੱਖ ਤੇ ਕੁਝ ਵੱਡੇ ਆਕਾਰ ਵਿਚ ਗਿਆਨੀ ਜੀ ਦੇ ਸਪੁੱਤਰ ਸਰਦਾਰ ਰੂਪਿੰਦਰ ਸਿੰਘ ਨੇ ਛਪਵਾ ਕੇ ਪਾਠਕਾਂ ਤੱਕ ਪੁੱਜਦਾ ਕੀਤਾ ਹੈ। ਗਿਆਨੀ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਇਕ ਅਖਬਾਰ ਦੇ ਦਫਤਰ ਵਿਚ ਹੋਈ ਸੀ। ਜਦ ਮੈਨੂੰ ਦੱਸਿਆ ਗਿਆ ਸੀ ਕਿ ਇਹੀ ਸਾਡੇ ਗਿਆਨੀ ਗੁਰਦਿੱਤ ਸਿੰਘ ਜੀ ਹਨ ਤਾਂ ਇਕਦਮ ਮੇਰਾ ਧਿਆਨ ‘ਮੇਰਾ ਪਿੰਡ’ ਵੱਲ ਵੀ ਖਿੱਚਿਆ ਗਿਆ ਸੀ। ਉਦੋਂ ਇਸ ਗੱਲ ਦਾ ਤੀਬਰ ਅਹਿਸਾਸ ਹੋਇਆ ਸੀ ਕਿ ਕਿਵੇਂ ਇਕ ਸਟੇਜ ’ਤੇ ਆ ਕੇ ਕਰਤਾ ਤੇ ਕਿਰਤ ਇਕਮਿਕ ਹੋ ਜਾਂਦੇ ਹਨ। ਅੱਜ ਵੀ ਜਦ ‘ਮੇਰਾ ਪਿੰਡ’ ਦੁਬਾਰਾ ਪੜ੍ਹਦਾ ਹਾਂ ਤਾਂ ਗਿਆਨੀ ਜੀ ਦੀ ਦਰਵੇਸ਼ੀ ਸੂਰਤ ਅੱਖਾਂ ਸਾਹਮਣੇ ਆ ਖੜੋਂਦੀ ਹੈ ਤੇ ਮੇਰਾ ਮਨ-ਮਸਤਕ ਸੂਖ਼ਮ ਰੂਪ ਵਿਚ ਬਦੋਬਦੀ ਉਨ੍ਹਾਂ ਦੇ ਚਰਨਾਂ ਵੱਲ ਝੁਕ ਜਾਂਦਾ ਹੈ।

The article was published in Punjab Tribune on January 8, 2012.

‘ਮੇਰਾ ਪਿੰਡ’ ਦਾ ਗੌਰਵ

Monday, February 28th, 2011

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

ਗਿਆਨੀ ਗੁਰਦਿੱਤ ਸਿੰਘ
ਤੇਜਵੰਤ ਸਿੰਘ ਗਿੱਲ

24 ਫਰਵਰੀ, ਮੇਰਾ ਪਿੰਡ ਨਾਮੀਂ ਪੁਸਤਕ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਦੇ ਜਨਮ ਦਾ ਅਠਾਸੀਵਾਂ ਦਿਨ ਸੀ। ਬੀਤ ਗਈ ਸਦੀ ਦੇ ਵੀਹਵਿਆਂ ਦੇ ਪਹਿਲੇ ਅੱਧ ਵਿਚ ਗਿਆਨੀ ਜੀ ਦਾ ਜਨਮ ਹੋਇਆ ਸੀ। ਉਸ ਵਕਤ ਪੰਜਾਬ ਦੇ ਪੇਂਡੂ ਜੀਵਨ ਵਿਚ ਵੱਡੀ ਤਬਦੀਲੀ ਸਾਹ ਲੈਣ ਲੱਗ ਪਈ ਸੀ। ਵਧੇਰੇ ਪ੍ਰਤੱਖ ਪ੍ਰਮਾਣ ਇਸ ਦਾ ਸਿੱਖ ਭਾਈਚਾਰੇ ਤੋਂ ਮਿਲਦਾ ਸੀ। ਮੁੱਖ ਤੌਰ ’ਤੇ ਇਹ ਤਬਦੀਲੀ ਧਾਰਮਿਕ ਅਤੇ ਰਾਜਸੀ ਪ੍ਰਕਾਰ ਦੀ ਸੀ। ਭਾਈਵਾਲੀ ਸ਼ਰਧਾ ਭਾਵ ਦੀ ਥਾਂ ਲੈ ਰਹੀ ਸੀ। ਅੱਗੇ ਉਸ ਦਾ ਕੌਮੀ ਅਤੇ ਕੌਮਾਂਤਰੀ ਰੁਖ ਬੁਣ ਰਿਹਾ ਸੀ।
ਸੱਠਵਿਆਂ ਦੇ ਆਰੰਭ ਵਿਚ ਜਦ ਇਹ ਲੋਕਪ੍ਰਿਅਤਾ ਦਾ ਸਿਖਰ ਛੂਹਣ ਵਾਲੀ ਪੁਸਤਕ ਛਪੀ ਤਾਂ ਪੰਜਾਬ ਦਾ ਪੇਂਡੂ ਜੀਵਨ, ਆਰਥਿਕ ਅਤੇ ਸਮਾਜਕ ਤਬਦੀਲੀ ਦਾ ਰਣ ਖੇਤਰ ਬਣ ਚੁੱਕਾ ਸੀ। ਜਿਸ ਨਵੀਨਤਾ ਨੇ ਗਿਆਨੀ ਜੀ ਦੇ ਜਨਮ ਵੇਲੇ ਅੱਖਾਂ ਖੋਲੀਆਂ ਸਨ, ਉਹ ਹੁਣ ਹੁੰਦੜਹੇਲ ਬਣਨਾ ਲੋਚਦੀ ਸੀ। ਦੇਸ਼ ਦੇ ਆਜ਼ਾਦ ਹੋ ਜਾਣ, ਲੋਕਰਾਜੀ ਸੰਸਥਾਵਾਂ, ਵਿਦਿਅਕ ਅਦਾਰਿਆਂ ਅਤੇ ਵਿਚਾਰਧਾਰਕ ਉਭਾਰਾਂ ਦੇ ਪ੍ਰਫੁੱਲਤ ਹੋਣ ਨਾਲ, ਨਵੀਨਤਾ ਲਈ ਪੂਰੀ ਤਰ੍ਹਾਂ ਦੁਆਰ ਖੁੱਲ੍ਹ ਗਏ ਸਨ। ਪਿਛਲੇ ਪੰਜ ਦਹਾਕਿਆਂ ਵਿਚ ਇਹ ਨਵੀਨਤਾ ਜੇ ਵਿਸਤ੍ਰਿਤ ਅਤੇ ਸਰਵਤਰ ਹੋ ਗਈ ਹੈ ਤਾਂ ਆਪ ਮੁਹਾਰਾ ਅਤੇ ਬੇਮੁਹਾਰਾ ਬਣਨ ਤੋਂ ਵੀ ਇਸ ਨੇ ਗੁਰੇਜ਼ ਨਹੀਂ ਕੀਤਾ। ਫਲਸਰੂਪ ਇਸ ਦੇ ਜੋ ਪ੍ਰਮਾਣ ਸਾਹਮਣੇ ਆ ਰਹੇ ਹਨ ਜਿੰਨੇ ਉਹ ਅਗਾਂਹ ਲੈ ਜਾਣ ਵਾਲੇ ਹਨ, ਉਸ ਤੋਂ ਵੱਧ ਉਹ ਸ਼ਾਇਦ ਪਿਛਾਂਹ ਖਿੱਚਣ ਵਾਲੇ ਹਨ।
ਇਸ ਪੜਾਅ ’ਤੇ ਨਾ ਕੋਈ ਭੁਲਾਵਾ ਪਾਲਣਾ ਉਚਿਤ ਹੈ, ਨਾ ਨਿਸਭ੍ਰਾਂਤ ਹੋਣਾ ਯੋਗ ਹੈ। ਦੋਨਾਂ ਤੋਂ ਪਾਰ ਜਾ ਕੇ, ਉਨ੍ਹਾਂ ਰਸਮਾਂ, ਰੀਤਾਂ, ਮਾਨਤਾਵਾਂ ਅਤੇ ਪ੍ਰਤੀਤੀਆਂ ਦਾ ਜਾਇਜ਼ਾ ਲੈਣਾ ਜ਼ਰੂਰੀ ਹੈ ਜਿਨ੍ਹਾਂ ਦਾ ਸੱਚ ਨਾਲੋਂ ਵਾਸਤਾ ਟੁੱਟਦਾ ਜਾਂਦਾ ਹੈ ਅਤੇ ਉਨ੍ਹਾਂ ਦੇ ਕੱਚ ਨੂੰ ਵਧੇਰੇ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ’ਤੇ ਦੁਵੱਲੀ ਨਿਗਾਹ ਮਾਰਨ ਨਾਲ ਹੀ ਇਹ ਸੰਭਵ ਹੋ ਸਕਦਾ ਹੈ। ਬਦਲ ਚੁੱਕੇ ਪ੍ਰਸੰਗ ਵਿਚ ਉਨ੍ਹਾਂ ਦਾ ਜੋ ਮੁੱਲ ਹੈ ਉਸ ਨੂੰ ਜਾਣਨ ਦਾ ਇਹੋ ਢੰਗ ਹੈ।
ਇਸ ਖਾਤਰ ਗਿਆਨੀ ਜੀ ਦੀ ਇਹ ਪੁਸਤਕ ਸਭ ਤੋਂ ਵੱਧ ਸਹਾਈ ਹੋ ਸਕਦੀ ਹੈ। ਵਰਣਨ, ਬਿਰਤਾਂਤ, ਵਾਰਤਾਲਾਪ, ਉਦਾਹਰਣ ਅਤੇ ਵੇਰਵੇ ਸਹਿਤ ਜਿਵੇਂ ਇਸ ਵਿਚ ਪੇਸ਼ਕਾਰੀ ਪਰਵਾਨ ਚੜ੍ਹੀ ਹੈ ਉਹ ਪ੍ਰਭਾਵਤ ਤਾਂ ਕਰਦੀ ਹੀ ਹੈ। ਨਾਲ ਹੀ ਉਹ ਭਾਵੁਤ ਵੀ ਬਹੁਤ ਕਰਦੀ ਹੈ। ਇਹ ਦ੍ਰਿਸ਼ਵਾਲੀ ਦਾ ਰੂਪ ਗ੍ਰਹਿਣ ਕਰ ਲੈਂਦੀ ਹੈ ਜਿਸ ਵਿਚ ਪਾਠਕ ਜਗਤ ਲਈ ਰਸਮਾਂ, ਰੀਤਾਂ, ਮਾਨਤਾਵਾਂ ਅਤੇ ਪ੍ਰਤੀਤੀਆਂ ਨੂੰ ਸਾਹ ਲੈਂਦੇ ਅਨੁਭਵ ਕਰਨਾ ਸੁਭਾਵਕ ਬਣ ਜਾਂਦਾ ਹੈ। ਇਸ ਤੋਂ ਮੁਗਧ ਹੋ ਕੇ ਅੰਮ੍ਰਿਤਾ ਪ੍ਰੀਤਮ ਦਾ ਇਹ ਪ੍ਰਭਾਵ ਬਣਿਆ ਕਿ ਖਿੰਡੇ ਹੋਏ ਤੀਲਿਆਂ ਦਾ ਇਹ ਪੁਸਤਕ ਆਲਣਾ ਸੀ ਜਿਸ ਵਿਚ ਪੰਜਾਬ ਦੀ ਰੂਹ ਦਾ ਪੰਛੀ ਬੈਠਾ ਗੁਣ ਗੁਣਾ ਰਿਹਾ ਸੀ। ਡਾ. ਹਰਿਭਜਨ ਸਿੰਘ ਨੂੰ ਇਸ ਪੁਸਤਕ ਵਿਚ ਦ੍ਰਿਸ਼ ਅਤੇ ਦ੍ਰਿਸ਼ਟੀ ਵਿਚਕਾਰ ਅਭੇਦਤਾ ਸਾਕਾਰ ਹੋਈ ਅਨੁਭਵ ਹੋਈ। ਇਕ ਲਿਹਾਜ ਨਾਲ ਇਹ ਧਾਰਨਾ ਅੰਮ੍ਰਿਤਾ ਪ੍ਰੀਤਮ ਦੇ ਕਾਵਿਮਈ ਪ੍ਰਭਾਵ ਦਾ ਹੀ ਵਿਚਾਰਮਈ ਪ੍ਰਗਟਾ ਹੈ।
ਪੁਸਤਕ ਦੀ ਪ੍ਰਥਮ ਪੜਤ ਤੋਂ ਲੱਗਦਾ ਇਸੇ ਤਰ੍ਹਾਂ ਹੈ ਪਰ ਦੋਨਾਂ ਤੋਂ ਜੋ ਗੱਲ ਅੱਖੋਂ-ਪਰੋਖੇ ਹੋ ਗਈ ਹੈ ਉਹ ਹੈ ਕਿ ਪ੍ਰਥਮ ਪੜਤ ਦੀ ਵੀ ਤਾਂ ਆਪਣੀ ਸੀਮਾ ਹੁੰਦੀ ਹੈ। ਉਸ ਦਾ ਵਧੇਰੇ ਵਾਸਤਾ ਲਿਖਤ ਦੇ ਵਸਤੂ ਜਗਤ ਨਾਲ ਹੁੰਦਾ ਹੈ। ਵਸਤੂ ਜਗਤ ਤੋਂ ਅਗਾਂਹ ਲਿਖਤ ਦਾ ਭਾਵ ਜਗਤ ਵੀ ਤਾਂ ਹੁੰਦਾ ਹੈ ਜਿਸ ਨੂੰ ਤਨਕੀਦੀ ਪੜ੍ਹਤ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਇਸ ਦੀ ਤਨਕੀਦੀ ਪੜ੍ਹਤ ਸਿੱਧ ਕਰ ਦਿੰਦੀ ਹੈ ਕਿ ਪੁਸਤਕ ਵਿਚਲੀ ਪੇਸ਼ਕਾਰੀ ਪਰਖ ਅਤੇ ਉਸ ਤੋਂ ਵੀ ਅਗਾਂਹ ਪੜਚੋਲ ਦੀ ਅਧਿਕਾਰੀ ਹੈ। ਗਿਆਨੀ ਜੀ ਨਿਰੋਲ ਪੇਸ਼ਕਾਰ ਨਹੀਂ ਸਨ। ਉਹ ਖੋਜੀ ਵੀ ਸਨ ਜਿਸ ਦੇ ਨਿੱਗਰ ਪ੍ਰਮਾਣ ਗੁਰਬਾਣੀ ਬਾਰੇ ਕੀਤੀ ਉਨ੍ਹਾਂ ਦੀ ਖੋਜ ਤੋਂ ਭਲੀਭਾਂਤ ਮਿਲ ਜਾਂਦੇ ਹਨ। ਕਿਵੇਂ ਹੋ ਸਕਦਾ ਹੈ ਕਿ ਮੇਰਾ ਪਿੰਡ ਵਿਚ ਜਿਸ ਵਸਤੂ ਜਗਤ ਨੂੰ ਉਨ੍ਹਾਂ ਭਾਵ ਜਗਤ ਵਿਚ ਉਲਥਾਣ ਦਾ ਪ੍ਰਯਾਸ ਕੀਤਾ, ਉਸ ਵਿਚ ਉਨ੍ਹਾਂ ਦੀ ਖੋਜ ਬਿਰਤੀ ਨੇ ਪ੍ਰਵੇਸ਼ ਨਾ ਕੀਤਾ ਹੋਵੇ?
ਸੰਖੇਪ ਹੋਣ ਦੇ ਬਾਵਜੂਦ, ਇਸ ਪ੍ਰਵੇਸ਼ ਦੇ ਪ੍ਰਮਾਣ ਪੁਸਤਕ ਵਿਚ ਥਾਂ ਪੁਰ ਥਾਂ ਪਏ ਹਨ। ਪ੍ਰਚੱਲਿਤ ਮਾਨਤਾ ਬਣੀ ਹੋਈ ਹੈ ਕਿ ਕ੍ਰਿਸ਼ਨ ਦੇ ਭੁਲੇਖੇ ਕੰਸ ਨੇ ਨਵ-ਜੰਮੀ ਬੱਚੀ ਨੂੰ ਮਾਰ ਦਿੱਤਾ ਸੀ। ਬਿਜਲੀ ਬਣ ਕੇ ਆਕਾਸ਼ ਵਿਚ ਜਾ ਸਮਾਈ ਇਹ ਨਵ-ਜੰਮੀ ਬੱਚੀ ਮਾਮੇ-ਭਾਣਜੇ ਦੋਵਾਂ ਨੂੰ ਆਪਣੀ ਹੱਤਿਆ ਦੇ ਦੋਸ਼ੀ ਮੰਨਦੀ ਹੈ। ਇਸ ਲਈ ਜਦ ਬੱਦਲ ਗਰਜਦਾ ਹੈ, ਬਿਜਲੀ ਚਮਕਦੀ ਹੈ ਤਾਂ ਮਾਮੇ ਭਾਣਜੇ ਦੋਵਾਂ ਨੂੰ ਜਾਨਲੇਵਾ ਖਤਰਾ ਖੜ੍ਹਾ ਹੋ ਜਾਂਦਾ ਹੈ (ਪੰਨਾ 159), ਉਤਨੇ ਹੀ ਉਸ ਦੇ ਪੁੱਤਰ ਜੰਮਦੇ ਹਨ (ਪੰਨਾ 258)।
ਕਰਵਾ ਚੌਥ ਦਾ ਵਰਤ ਵੀ ਗਿਆਨੀ ਜੀ ਦੀ ਤਨਕੀਦ ਦਾ ਵਿਸ਼ਾ ਬਣਦਾ ਹੈ। ਜਿਸ ਭਾਵਨਾਵਸ ਪਤਨੀ ਸਦੀਆਂ ਤੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀ ਆਈ ਹੈ, ਉਸ ਦੀ ਇਹ ਕਦਰ ਕਿਵੇਂ ਕਾਇਮ ਰਹਿ ਸਕਦੀ ਹੈ ਜਦ ਹਉਮੈ ਦੀ ਮਾਰੀ, ਵਿਸ਼ੇਸ਼ ਕਰ ਕੇ ਸ਼ਹਿਰੀ ਤ੍ਰੀਮਤ, ਘਰ ਅੰਦਰ ਤਾਂ ਕਲੇਸ਼ ਪਾਈ ਰੱਖਦੀ ਹੈ, ਉਸ ਦੀ ਉਨ੍ਹਾਂ ਦੇ ਮਨ ਵਿਚ ਅਟੁੱਟ ਕਦਰ ਹੈ। ਪਰ ਅਜੋਕੇ ਦੌਰ ਵਿਚ ਇਹ ਕਦਰ ਕਿਵੇਂ ਕਾਇਮ ਰਹਿ ਸਕਦੀ ਹੈ ਜਦ ਹਉਮੈ ਦੀ ਮਾਰੀ, ਵਿਸ਼ੇਸ਼ ਕਰ ਕੇ ਸ਼ਹਿਰੀ ਤ੍ਰੀਮਤ, ਘਰ ਅੰਦਰ ਤਾਂ ਕਲੇਸ਼ ਪਾਈ ਰੱਖਦੀ ਹੈ ਪਰ ਬਾਹਰ ਦਿਖਾਵੇ ਖਾਤਰ ਅਜਿਹੇ ਵਰਤ ਦਾ ਢਕੌਂਦ ਰਚਦੀ ਹੈ (ਪੰਨਾ 259) ਅਪੂਰਵ-ਆਧੁਨਿਕ ਕਾਲ ਦੀ ਇਹ ਉਤਰ-ਆਧੁਨਿਕ ਨਕਲ ਹੈ ਜਿਸ ਨੂੰ ਬਿਨਾਂ ਇਹ ਪਦ ਵਰਤੇ ਗਿਆਨੀ ਜੀ ਬੇਪਰਦਾ ਕਰਨ ’ਤੇ ਉਤਰ ਆਉਂਦੇ ਹਨ। ਵਿਆਹ ਵਿਚ ਵਿਚੋਲੇ ਆਦਿ ਦਾ ਕਰਤੱਵ ਜੇ ਲੋਪ ਹੋ ਗਿਆ ਹੈ ਤਾਂ ਇਹ ਉਨ੍ਹਾਂ ਲਈ ਰੋਸ ਦਾ ਕਾਰਨ ਨਹੀਂ। ਨਾ ਇਸ ਦੇ ਵਿਰੁੱਧ ਅਤੇ ਨਾ ਪੱਖ ਵਿਚ ਕੋਈ ਧਾਰਨਾ ਪੇਸ਼ ਹੁੰਦੀ ਹੈ। ਪ੍ਰੇਮ-ਵਿਆਹ ਦੀ ਪ੍ਰਥਾ ਜਿਵੇਂ ਪ੍ਰਚੱਲਿਤ ਹੋ ਗਈ ਹੈ, ਉਸ ਪ੍ਰਤੀ ਨਿਰਪੱਖ ਹੋਣਾ ਹੀ ਉਚਿੱਤ ਹੈ। ਇਹ ਪਰਿਵਾਰ ਦੇ ਛੋਟਾ ਹੋ ਜਾਣ ਕਾਰਨ ਹੈ ਜੋ ਨਿਰਸੰਕੋਚ ਪ੍ਰਵਾਨ ਹੈ। ਇਸ ਦਾ ਪਹਿਲਾ ਰੂਪ ਸੀ ਵੱਡਾ ਪਰਿਵਾਰ ਜਿਸ ਵਿਚ ਪਤਨੀ ਤੇ ਪਤੀ ਦਾ ਪੂਰਨ ਸਤਿਕਾਰ ਹੁੰਦਾ ਸੀ। ਦਿਉਰ ਨਾਲ ਪਰ ਉਸ ਦਾ ਭਾਵੁਕ ਨਾਤਾ ਜੁੜ ਜਾਂਦਾ ਸੀ ਜਿਸ ਵਿਚ ਕ੍ਰੀੜਾ ਦਾ ਭਾਵ ਵੀ ਪਾਇਆ ਜਾਂਦਾ ਸੀ। ਇਸ ਪ੍ਰਤੀ ਗਿਆਨੀ ਜੀ ਨੂੰ ਕੋਈ ਆਪੱਤੀ ਨਹੀਂ ਪਰ ਇਸ ਦਾ ਕਾਮ ਵਿਚ ਤਿਲਕ ਜਾਣਾ ਉਨ੍ਹਾਂ ਨੂੰ ਨਿੰਦਣੀਯ ਲਗਦਾ ਹੈ। ਜੇਠ ਨਾਲ ਜੋ ਉਸ ਦੀ ਖੈਹਬਾਜ਼ੀ ਬਣਦੀ ਹੈ, ਉਸ ਪ੍ਰਤੀ ਵੀ ਉਨ੍ਹਾਂ ਦੀ ਨਘੋਚ ਵਾਲੀ ਰੁਚੀ ਹੈ।
ਗੱਲ ਕੀ ਰਸਮਾਂ, ਰੀਤਾਂ, ਮਾਨਤਾਵਾਂ ਅਤੇ ਪ੍ਰਤੀਤੀਆਂ ਦੀ ਪੇਸ਼ਕਾਰੀ ਵੇਲੇ ਗਿਆਨੀ ਜੀ ਪ੍ਰੰਪਰਾ ਅਤੇ ਨਵੀਨਤਾ ਦੀ ਦਹਿਲੀਜ਼ ’ਤੇ ਖੜ੍ਹਨ ਦਾ ਯਤਨ ਕਰਦੇ ਹਨ। ਉਨ੍ਹਾਂ ਨੂੰ ਪ੍ਰੰਪਰਾ ਨਾਲ ਬੱਝੇ ਰਹਿਣ ਦੀ ਮਜਬੂਰੀ ਨਹੀਂ। ਇਸ ਤੋਂ ਸੁਚੇਤ ਰਹਿਣ ਦੀ ਅਭਿਲਾਸ਼ਾ ਹੈ। ਕੁੱਲ ਰੌਚਿਕਤਾ ਜੋ ਉਨ੍ਹਾਂ ਦੀ ਪੇਸ਼ਕਾਰੀ ਵਿਚ ਆ ਸਮਾਈ ਹੈ, ਜਿਸ ਦੇ ਮੇਚ ਦੀ ਬੋਲੀ ਅਤੇ ਸ਼ੈਲੀ ਵਰਤਣ ਵਿਚ ਉਨ੍ਹਾਂ ਨੂੰ ਪ੍ਰਬੀਨਤਾ ਹਾਸਿਲ ਹੈ, ਉਸ ਪ੍ਰਤੀ ਉਨ੍ਹਾਂ ਦੀ ਨਿਰਪੱਖਤਾ ਪ੍ਰਤੱਖ ਹੈ। ਸੰਤ ਸਿੰਖ ਸੇਖੋਂ ਅਨੁਸਾਰ- ਇਸ ਤੋਂ ਉਨ੍ਹਾਂ ਦੀ ਸੂਝ ਦਾ ਪਤਾ ਚੱਲ ਜਾਂਦਾ ਹੈ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਤਿਹਾਸਕ ਅਨੁਭਵ ਦੀ ਸੋਝੀ ਨੇ ਇਸ ਸੂਝ ਨੂੰ ਭਰਪੂਰ ਰੂਪ ਵਿਚ ਪ੍ਰਫੁੱਲਤ ਕੀਤਾ ਹੋਇਆ ਹੈ। ਪਰ ਇਸ ਦਾ ਵਿਚਰਣਾ ਇਹ ਸਿੱਧ ਕਰਦਾ ਹੈ ਕਿ ਪ੍ਰੰਪਰਾ ਦੇ ਪ੍ਰਸੰਗ ਵਿਚ ਮਜ਼ਬੂਰੀ ਦੀ ਥਾਂ, ਗਿਆਨੀ ਜੀ ਦੀ ਚੋਣ ਚੇਤਨਾ ਦੇ ਹੱਕ ਵਿਚ ਭੁਗਤਦੀ ਹੈ। ਗੁਰਬਾਣੀ ਸਬੰਧੀ ਖੋਜ ਵਿਚ ਇਹ ਕਿਸ ਪੱਥ ’ਤੇ ਚਲਦੀ ਹੈ, ਇਹ ਜਾਣਨ ਲਈ ਦੀਰਘ ਅਧਿਐਨ ਦੀ ਲੋੜ ਹੈ। ਮੇਰਾ ਪਿੰਡ ਦੀ ਤਨਕੀਦੀ ਪੜ੍ਹਤ ਇਹੋ ਸਿੱਧ ਕਰਦੀ ਹੈ, ਇਸ ਵਿਚ ਹੀ ਵਾਰ ਵਾਰ ਛਪਣ ਵਾਲੀ ਇਸ ਪੁਸਤਕ ਦਾ ਗੌਰਵ ਨਿਹਿਤ ਹੈ।

Punjabi Tribune, February 27, 2011.

ਗਿਆਨੀ ਗੁਰਦਿੱਤ ਸਿੰਘ

Friday, February 25th, 2011

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

ਗਿਆਨੀ ਗੁਰਦਿੱਤ ਸਿੰਘ: ਜਨਮ ਦਿਨ ‘ਤੇ ਵਿਸ਼ੇਸ਼

ਡਾ: ਡੀ. ਬੀ. ਰਾਏ

ਸੱਭਿਅਤਾ ਦੀ ਵੱਡੀ ਜ਼ਿੰਮੇਵਾਰੀ ਲੇਖਕਾਂ, ਬੁੱਧੀਜੀਵੀਆਂ ਅਤੇ ਸਫਲ ਪ੍ਰਸ਼ਾਸਕਾਂ ‘ਤੇ ਹੁੰਦੀ ਹੈ। ਉਨ੍ਹਾਂ ਪਾਸ ਡੂੰਘਾ ਅਨੁਭਵ, ਉੱਚੀ ਕਲਪਨਾ, ਮੌਲਿਕ ਦ੍ਰਿਸ਼ਟੀਕੋਣ ਅਤੇ ਵਧੀਆ ਰਹਿਣ ਢੰਗ ਹੁੰਦਾ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਜੋ ਰੂਪ ਸਾਡੇ ਸਾਹਮਣੇ ਹੈ, ਉਸ ਨੂੰ ਸਿਰਜਣ ਅਤੇ ਸੰਵਾਰਨ ਵਿਚ ਵੱਖ-ਵੱਖ ਸਮਿਆਂ ਵਿਚ ਵਿਚਰਨ ਵਾਲੀਆਂ ਸ਼ਖ਼ਸੀਅਤਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਨ੍ਹਾਂ ਵਿਚੋਂ ਇਕ ਸ਼ਖ਼ਸੀਅਤ ਗਿਆਨੀ ਗੁਰਦਿੱਤ ਸਿੰਘ ਜੀ ਸਨ। ਗਿਆਨੀ ਜੀ ਮਹਿਜ਼ ਇਕ ਵਿਅਕਤੀ ਨਹੀਂ, ਪ੍ਰਤਿਭਾ ਸਨ, ਬਹੁਪਾਸਾਰੀ ਅਤੇ ਬਹੁਰੰਗੀ ਪ੍ਰਤਿਭਾ। ਉਹ ਸਾਹਿਤਕਾਰ ਸਨ, ਗੁਰਬਾਣੀਵੇਤਾ ਸਨ, ਵਿਆਖਿਆਕਾਰ ਸਨ, ਖੋਜੀ ਸਨ, ਰਾਜਨੀਤੀਵੇਤਾ ਸਨ, ਪੱਤਰਕਾਰ ਸਨ ਤੇ ਬਹੁਤ ਕੁਝ ਹੋਰ ਸਨ। ਰਿਆਸਤ ਮਾਲੇਰਕੋਟਲਾ (ਹੁਣ ਜ਼ਿਲ੍ਹਾ ਸੰਗਰੂਰ) ਦਾ ਇਕ ਅਤਿ ਸਾਧਾਰਨ ਪਿੰਡ ਹੈ, ਮਿੱਠੇਵਾਲ ਜਿਥੇ ਗਿਆਨੀ ਜੀ ਦਾ ਜਨਮ 24 ਫਰਵਰੀ, 1923 ਈ: ਨੂੰ ਹੋਇਆ। ਉਨ੍ਹਾਂ ਦੀ ਮੁਢਲੀ ਸਿੱਖਿਆ-ਦੀਖਿਆ ਪਿੰਡ ਦੇ ਗੁਰਦੁਆਰੇ ਦੀ ਸੀ ਅਤੇ ਰਸਮੀ ਵਿੱਦਿਆ ਲਾਹੌਰ ਯੂਨੀਵਰਸਿਟੀ ਤੋਂ 1945 ਵਿਚ ਗਿਆਨੀ ਪਾਸ ਕਰਨ ਦੀ ਸੀ। ਵਧੇਰੇ ਗਿਆਨ ਉਨ੍ਹਾਂ ਨੇ ਸਾਧੂਆਂ ਦੇ ਡੇਰਿਆਂ, ਆਸ਼ਰਮਾਂ, ਧਾਰਮਿਕ ਸਥਾਨਾਂ ਅਤੇ ਟਕਸਾਲੀ ਗਿਆਨੀਆਂ ਪਾਸੋਂ ਗ਼ੈਰ-ਰਸਮੀ ਢੰਗ ਨਾਲ ਪ੍ਰਾਪਤ ਕੀਤਾ। ਗਹਿਰ ਗੰਭੀਰ ਗਿਆਨੀ ਜੀ ਪਾਸ ਡੂੰਘਾ ਅਨੁਭਵ ਸੀ, ਵਿਸ਼ਾਲ ਤਜਰਬਾ ਸੀ, ਮੌਲਿਕ ਦ੍ਰਿਸ਼ਟੀਕੋਣ ਤੇ ਨਿਵੇਕਲਾ ਕਹਿਣ ਢੰਗ ਸੀ। ਪਰ ਉਨ੍ਹਾਂ ਦੇ ਸੁਭਾਅ ਵਿਚ ਵਿਦਵਾਨਾਂ ਵਾਲੀ ਹਉਮੈ ਦੀ ਥਾਂ ਸਿਆਣਪ ਵਾਲੀ ਹਲੀਮੀ ਅਤੇ ਨਿਮਰਤਾ ਸੀ। ਲੋਕ ਕਹਾਣੀਆਂ, ਲੋਕ ਗੀਤਾਂ, ਲੋਕ ਰਸਮਾਂ ਅਤੇ ਲੋਕ ਮੁਹਾਵਰਿਆਂ ਦੇ ਰੂਪ ਵਿਚ ਗਿਆਨੀ ਜੀ ਨੇ ਲੋਕ ਸਿਆਣਪਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ। ਪੰਜਾਬ ਦੀਆਂ ਲੋਕ ਕਹਾਣੀਆਂ ਦਾ ਸੰਕਲਨ ਉਨ੍ਹਾਂ ਦੀ ਲੋਕਧਾਰਾ ਸੰਭਾਲ ਦਾ ਵੱਡਮੁੱਲਾ ਦਸਤਾਵੇਜ਼ ਹੈ।

‘ਮੇਰਾ ਪਿੰਡ’ ਘੁਮੱਕੜ ਗਿਆਨੀ ਜੀ ਦੀ ਅਦੁੱਤੀ ਰਚਨਾ ਹੈ, ਪੰਜਾਬ ਦੇ ਪਰੰਪਰਕ ਪਿੰਡ ਦਾ ਗਲਪ ਬਿੰਬ ਹੈ, ਇਲਮ ਦਾ ਵਗਦਾ ਦਰਿਆ ਹੈ, ਅਮਰ ਗਿਆਨ ਦਾ ਸੋਮਾ ਹੈ, ਮੀਲ ਪੱਥਰ ਹੈ, ਸ਼ਾਹਕਾਰ ਹੈ, ਮੈਗਨਮ ਓਪਸ (Magum Opus)ਹੈ। ਇਸ ਲਾਜਵਾਬ ਅਤੇ ਬੇਮਿਸਾਲ ਪੁਸਤਕ ਨੂੰ ਕੋਈ ‘ਗ੍ਰਾਮ ਵੇਦ’ ਕਹਿੰਦਾ ਹੈ ਤੇ ਕੋਈ ਸੰਦਲੀ ਸ਼ਰਬਤ ਦਾ ਗਲਾਸ। ਇਨਸਾਈਕਲੋਪੀਡੀਆ ਬਰਟੈਨਿਕਾ ਇਸ ਨੂੰ ਪ੍ਰਮਾਣਿਕ ਅਥਵਾ ਸ੍ਰੇਸ਼ਟ ਕਿਰਤ(Classic in Punjabi Literature) ਸਵੀਕਾਰਦਾ ਹੈ। ਮਿੱਠੇਵਾਲ ਦੇ ਪਿੰਡ ਦੇ ਮਾਧਿਅਮ ਰਾਹੀਂ ਗਿਆਨੀ ਜੀ ਨੇ ਸਮੁੱਚੇ ਮਾਲਵੇ, ਬਲਕਿ ਸਮੁੱਚੇ ਪੰਜਾਬ ਦੀ ਇਕ ਤਸਵੀਰ ਪੇਸ਼ ਕੀਤੀ ਹੈ। ਪੰਜਾਬ ਦੇ ਅਲੋਪ ਹੋ ਰਹੇ ਜੀਵਨ ਦਾ ਰੰਗੀਨ ਚਿੱਤਰ ਖਿੱਚਣ ਦਾ ਕਾਮਯਾਬ ਯਤਨ ਕੀਤਾ ਹੈ। ਗਿਆਨੀ ਗੁਰਦਿੱਤ ਸਿੰਘ ਇਕ ਪਾਸੇ ਸਿੰਘ ਸਭਾ ਲਹਿਰ ਦੇ ਸਰਗਰਮ ਪ੍ਰਵਕਤਾ ਸਨ, ਦੂਸਰੇ ਪਾਸੇ ਲੋਕ ਵਿਰਸੇ ਦੇ ਪੂਰੀ ਤਰ੍ਹਾਂ ਵਫ਼ਾਦਾਰ। ਉਨ੍ਹਾਂ ਦਾ ਲੋਕ ਵਿਰਸੇ ਅਤੇ ਧਰਮ ਚਿੰਤਨ ਨਾਲ ਅਜਿਹਾ ਸੁਮੇਲ ਪੰਜਾਬੀ ਸਾਹਿਤ ਲਈ ਵਰਦਾਨ ਸਿੱਧ ਹੋਇਆ ਹੈ। ਗਿਆਨੀ ਜੀ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਵਿਦਵਾਨ ਸਨ। ਉਨ੍ਹਾਂ ਨੇ ਸਿੱਖ ਇਤਿਹਾਸ ਦੇ ਬੁਨਿਆਦੀ ਸਰੋਤਾਂ ਬਾਰੇ ਅਹਿਮ ਕੰਮ ਕੀਤਾ। ਭਗਤ ਬਾਣੀ ਤੋਂ ਇਲਾਵਾ ‘ਮੁੰਦਵਣੀ’ (2003) ਉਨ੍ਹਾਂ ਦੀ ਚਰਚਿਤ ਪੁਸਤਕ ਹੈ। 1990 ਵਿਚ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ-ਭਗਤ ਬਾਣੀ ਭਾਗ’ 668 ਪੰਨਿਆਂ ਦੀ ਬਾਣੀਕਾਰ ਭਗਤਾਂ ਦੇ ਜੀਵਨ ਅਤੇ ਰਚਨਾ ਬਾਰੇ ਇਕੱਤਰ ਸਮੱਗਰੀ ਵੱਡੀ ਪ੍ਰਾਪਤੀ ਹੈ।
ਗਿਆਨੀ ਜੀ ਨੇ ਇਕ ਪਾਸੇ ਧਰਮ ਦੀ ਗੱਲ ਕੀਤੀ ਹੈ, ਦੂਜੇ ਪਾਸੇ ਰਾਜਨੀਤੀ ਦੀ। ਤੀਸਰੇ ਪਾਸੇ ਲੋਕ ਸੰਸਕ੍ਰਿਤੀ ਅਤੇ ਲੋਕਧਾਰਾ ਦੀ। ਇਹ ਸਭ ਵਚਿੱਤਰ ਸਮਨਵੈ ਹੈ। ਉਹ ਸਫਲ ਸਾਹਿਤਕਾਰ ਦੇ ਨਾਲ-ਨਾਲ ਕੁਸ਼ਲ ਪ੍ਰਬੰਧਕ ਵੀ ਸਨ, ਪ੍ਰਸ਼ਾਸਕ ਸਨ, ਜਗਿਆਸੂ ਸਨ। ਉਨ੍ਹਾਂ ਵਿਚ ਦਲੀਲ ਵੀ ਸੀ, ਦਿਆਨਤਦਾਰੀ ਵੀ। ਉਹ 1956 ਤੋਂ 1962 ਤੱਕ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ। ਵੱਖ-ਵੱਖ ਪੱਤਰਾਂ ਨਾਲ ਜੁੜੇ ਉਹ ਸਫਲ ਪੱਤਰਕਾਰ ਸਨ। ਨਵੰਬਰ, 2006 ਵਿਚ ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਅਨੇਕਾਂ ਹੋਰ ਮਾਣ-ਸਨਮਾਨ ਵੀ ਉਨ੍ਹਾਂ ਨੂੰ ਮਿਲੇ। 17 ਜਨਵਰੀ, 2007 ਨੂੰ ਆਪ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ।

From Website

Daily Ajit, Jalandhar, February 24, 2011

Giani ji’s birth anniversary

Thursday, February 24th, 2011

Deprecated: preg_replace(): The /e modifier is deprecated, use preg_replace_callback instead in /home/gianigur/public_html/blog/wp-includes/functions-formatting.php on line 76

February 24 is a very special day for us, it is the day when Giani Gurdit Singh ji was born in 1923. He is no longer with us, and we miss him, even as we still feel his presence in our day-to-day lives.

Here is a picture gallery of his life and times:

Today, the Punjabi daily Ajit, published an article on Papa by Dr D B Rai on its editorial page. Please click here to read it or here to read the e-paper version.

Those who read English may like to read an article on Papa that I wrote after he passed away on 2007. Please click here to read it.

Doordarshan had made a documentary on Giani Gurdit Singh ji. Please click here to see it These are the links to the second and third part of the documentary.

In 2008, we released Giani Gurdit Singh 1923-2007. Please click here to read a report of the event.

Here are some photographs of the book release function: